ਸਿੱਖਣ ਦੇ ਲਈ ਗੁਰੂ ਧਾਰਨਾ ਪੈਂਦਾ ਏ
ਸਭ ਚਾਵਾਂ ਖੁਸ਼ੀਆਂ ਨੂੰ ਮਾਰਨਾ ਪੈਂਦਾ ਏ
ਸਿੱਖਣ ਦੇ ਲਈ ਗੁਰੂ ਧਾਰਨਾ ਪੈਂਦਾ ਏ
ਆਪਣੇ ਬਲ ਨੂੰ ਮਿੱਤਰਾ ਪਰਖਣ ਦੇ ਲਈ
ਆਪਣੇ ਬਲ ਨੂੰ ਮਿੱਤਰਾ ਪਰਖਣ ਦੇ ਲਈ
ਅੱਖਾਂ ਦੇ ਨਾਲ ਦੁਸ਼ਮਣ ਵੰਗਾਰਨਾ ਪੈਂਦਾ ਏ
ਸਿੱਖਣ ਦੇ ਲਈ ਗੁਰੂ ਧਾਰਨਾ ਪੈਂਦਾ ਏ
ਸਭ ਚਾਵਾਂ ਖੁਸ਼ੀਆਂ ਨੂੰ ਮਾਰਨਾ ਪੈਂਦਾ ਏ
ਜਿਸਨੇ ਉਂਗਲ ਫੜ ਸਿਖਾਇਆ ਹੋਵੇ ਤੁਰਨਾ
ਜਿਸਨੇ ਉਂਗਲ ਫੜ ਸਿਖਾਇਆ ਹੋਵੇ ਤੁਰਨਾ
ਬਸ ਉਸਦਾ ਸੁਕਰ ਗੁਜ਼ਾਰਨਾ ਪੈਂਦਾ ਏ
ਸਿੱਖਣ ਦੇ ਲਈ ਗੁਰੂ ਧਾਰਨਾ ਪੈਂਦਾ ਏ
ਸਭ ਚਾਵਾਂ ਖੁਸ਼ੀਆਂ ਨੂੰ ਮਾਰਨਾ ਪੈਂਦਾ ਏ
ਟੁੱਟਦੇ ਹੋਏ ਰਿਸ਼ਤਿਆਂ ਨੂੰ ਗੰਢਣਾ ਜੇ ਕਰ
ਟੁੱਟਦੇ ਹੋਏ ਰਿਸ਼ਤਿਆਂ ਨੂੰ ਗੰਢਣਾ ਜੇ ਕਰ
ਜਿਤੀ ਹੋਈ ਬਾਜ਼ੀ ਨੂੰ ਖੁੱਦ ਹਾਰਨਾ ਪੈਂਦਾ ਏ
ਸਿੱਖਣ ਦੇ ਲਈ ਗੁਰੂ ਧਾਰਨਾ ਪੈਂਦਾ ਏ
ਸਭ ਚਾਵਾਂ ਖੁਸ਼ੀਆਂ ਨੂੰ ਮਾਰਨਾ ਪੈਂਦਾ ਏ
ਪਾਣੀ ਉੱਤੇ ਲੀਕਾਂ 'ਦਰਦੀ' ਸਾਜਿਸ਼ ਸ਼ੱਜਣਾ ਦੀ
ਪਾਣੀ ਉੱਤੇ ਲੀਕਾਂ 'ਦਰਦੀ' ਸਾਜਿਸ਼ ਸ਼ੱਜਣਾ ਦੀ
ਬਿਨ ਬੋਲੇ ਮਤਲਬੀਆਂ ਨੂੰ ਹਟਕਾਰਨਾ ਪੈਂਦਾ ਏ
ਸਿੱਖਣ ਦੇ ਲਈ ਗੁਰੂ ਧਾਰਨਾ ਪੈਂਦਾ ਏ
ਸਭ ਚਾਵਾਂ ਖੁਸ਼ੀਆਂ ਨੂੰ ਮਾਰਨਾ ਪੈਂਦਾ ਏ