ਬੜਾ ਕੁਝ ਤੈਨੂੰ ਪੁੱਛਣਾ ਏ
ਜੇ ਪੁੱਛਿਆ ਤਾਂ ਤੂੰ ਰੁਸਣਾ ਏ
ਬੜਾ ਕੁਝ ਤੈਨੂੰ ਪੁੱਛਣਾ ਏ
ਜੇ ਪੁੱਛਿਆ ਤਾਂ ਤੂੰ ਰੁਸਣਾ ਏ
ਅਗਲਾ ਪਿਛਲਾ ਸਭ ਕੁੱਝ ਭੁੱਲਕੇ
ਜੇ ਇਤਬਾਰ ਕਰੇਂਗਾ
ਕਦੇ - ਕਦੇ ਜਿਨ੍ਹਾਂ ਸੋਚਦੀ ਹਾਂ
ਕੀ ਉਨਾਂ ਹੀ ਮੈਨੂੰ ਪਿਆਰ ਕਰੇਂਗਾ
ਤੇਰੇ ਦਿਲ ਤੋਂ ਲੈ ਕੇ ਇਜਾਜ਼ਤ ਵੇ
ਨਾ ਹੋਵੇ ਸਾਡੇ ਚ ਬਗਾਵਤ ਵੇ
ਤੇਰੇ ਦਿਲ ਨੂੰ ਜਿੱਤਣਾ ਚਾਹਵਾਂ
ਤੇਰੇ ਦਿਲ ਨੂੰ ਜਿੱਤਣਾ ਚਾਹਵਾਂ
ਕੀ ਮਨਜੂਰ ਹਾਰ ਕਰੇਂਗਾ
ਕਦੇ - ਕਦੇ ਜਿਨ੍ਹਾਂ ਸੋਚਦੀ ਹਾਂ
ਕੀ ਉਨਾਂ ਹੀ ਮੈਨੂੰ ਪਿਆਰ ਕਰੇਂਗਾ
ਤੂੰ ਜਿੱਥੇ ਆਖੇਂ ਖੜ ਜਾਵਾਂਗੀ
ਨਾ ਕਦਮ ਹੀ ਪਿੱਛੇ ਹਟਾਵਾਂਗੀ
ਦਿਲ ਦੀਆਂ ਦਿਲ ਦੇ ਅੰਦਰ ਦੱਬਕੇ
ਦਿਲ ਦੀਆਂ ਦਿਲ ਦੇ ਅੰਦਰ ਦੱਬਕੇ
ਪੂਰਾ ਸਤਿਕਾਰ ਕਰੇਂਗਾ
ਕਦੇ - ਕਦੇ ਜਿਨ੍ਹਾਂ ਸੋਚਦੀ ਹਾਂ
ਕੀ ਉਨਾਂ ਹੀ ਮੈਨੂੰ ਪਿਆਰ ਕਰੇਂਗਾ
ਤੇਰੇ ਦਿਲ ਦੀ ਸੁਣਨ ਨੂੰ ਲੋਚਾਂ ਵੇ
ਬਿਨ ਤੇਰੇ ਕੁੱਝ ਹੋਰ ਨਾ ਸੋਚਾਂ ਵੇ
ਹਾਲ ਮੇਰਾ ਕਦੇ ਪੁੱਛ ਲਿਆ ਕਰ
ਹਾਲ ਮੇਰਾ ਕਦੇ ਪੁੱਛ ਲਿਆ ਕਰ
ਵੇ ਹੋਰ ਬੀਮਾਰ ਕਰੇਗਾਂ
ਕਦੇ - ਕਦੇ ਜਿਨ੍ਹਾਂ ਸੋਚਦੀ ਹਾਂ
ਕੀ ਉਨਾਂ ਹੀ ਮੈਨੂੰ ਪਿਆਰ ਕਰੇਂਗਾ
ਜੇ ਕਿਤੇ ਭੁੱਲਾਂ ਤੈਨੂੰ ਰੁੱਲ ਜਾਵਾਂ ਮੈਂ
ਕਿਤਾਬ ਬਣ ਤੇਰੇ ਅੱਗੇ ਖੁੱਲ ਜਾਵਾਂ ਮੈਂ
ਤੇਰੀ ਹੋ ਕੇ ਤੇਰੇ ਨਾਲ ਵੱਸਾਂ ਵੇ
ਤੇਰੀ ਹੋ ਕੇ ਤੇਰੇ ਨਾਲ ਵੱਸਾਂ ਵੇ
ਕੀ ਤੂੰ ਵੀ ਇਕਰਾਰ ਕਰੇਗਾਂ
ਕਦੇ - ਕਦੇ ਜਿਨ੍ਹਾਂ ਸੋਚਦੀ ਹਾਂ
ਕੀ ਉਨਾਂ ਹੀ ਮੈਨੂੰ ਪਿਆਰ ਕਰੇਂਗਾ
ਮੈਂ ਸੁਣਿਆ ਏ ਤੂੰ ਵੀ ਲਿਖਾਰੀ ਏ
ਅਮਨ ਦੇ ਦਿਲ ਦਾ ਸ਼ਿਕਾਰੀ ਏ
ਤੈਨੂੰ ਪੁੱਛਦੀ ਮੇਰੇ ਲਈ ਕੀ ਲਿਖਿਆ
ਤੈਨੂੰ ਪੁੱਛਦੀ ਮੇਰੇ ਲਈ ਕੀ ਲਿਖਿਆ
ਕੋਈ ਵਿਚਾਰ ਕਰੇਂਗਾ
ਕਦੇ - ਕਦੇ ਜਿਨ੍ਹਾਂ ਸੋਚਦੀ ਹਾਂ
ਕੀ ਉਨਾਂ ਹੀ ਮੈਨੂੰ ਪਿਆਰ ਕਰੇਂਗਾ