ਉਸਨੂੰ ਮੇਰੀਆਂ ਗੱਲਾਂ ਕੌੜੀਆਂ ਲੱਗਦੀਆਂ ਨੇ |
ਕਦੇ ਬਹੁਤੀਆਂ ਤੇ ਕਦੇ ਥੋੜੀਆਂ ਲੱਗਦੀਆਂ ਨੇ |
ਉਸਨੂੰ ਮੇਰੀਆਂ ਗੱਲਾਂ ਕੌੜੀਆਂ ਲੱਗਦੀਆਂ ਨੇ |
ਮੇਰੇ ਨੈਣਾਂ ਦਾ ਜਾਮ ਵੀ ਫਿੱਕਾ ਪੈ ਗਿਆ ਉਸਦੇ ਅੱਗੇ
ਮੇਰੇ ਨੈਣਾਂ ਦਾ ਜਾਮ ਵੀ ਫਿੱਕਾ ਪੈ ਗਿਆ ਉਸਦੇ ਅੱਗੇ
ਤਾਂ ਹੀ ਕਿਸੇ ਨਾਲ ਅੱਖਾਂ ਉਸਨੇ ਜੋੜੀਆਂ ਲੱਗਦੀਆਂ ਨੇ |
ਉਸਨੂੰ ਮੇਰੀਆਂ ਗੱਲਾਂ ਕੌੜੀਆਂ ਲੱਗਦੀਆਂ ਨੇ |
ਹੋ ਸਕਦਾ ਉਸਦਾ ਮੇਰੇ ਨਾਲੋਂ ਸੋਹਣਾ ਚਿਹਰਾ ਹੋਵੇਗਾ
ਹੋ ਸਕਦਾ ਉਸਦਾ ਮੇਰੇ ਨਾਲੋਂ ਸੋਹਣਾ ਚਿਹਰਾ ਹੋਵੇਗਾ
ਤਾਂ ਹੀ ਉਸਨੇ ਮੇਰੇ ਤੋਂ ਰਾਹਾਂ ਮੋੜੀਆਂ ਲੱਗਦੀਆਂ ਨੇ !!
ਉਸਨੂੰ ਮੇਰੀਆਂ ਗੱਲਾਂ ਕੌੜੀਆਂ ਲੱਗਦੀਆਂ ਨੇ |
ਅੱਜ ਮੁੱਦਤ ਪਿੱਛੋਂ ਉਸਦਾ ਮੈਨੂੰ ਫ਼ੋਨ ਆਇਆ ਸੀਗਾ
ਅੱਜ ਮੁੱਦਤ ਪਿੱਛੋਂ ਉਸਦਾ ਮੈਨੂੰ ਫ਼ੋਨ ਆਇਆ ਸੀਗਾ
ਪੁਰਾਣੀਆਂ ਯਾਦਾਂ, ਸ਼ਾਇਦ ਬੋਹੜੀਆਂ ਲੱਗਦੀਆਂ ਨੇ!
ਉਸਨੂੰ ਮੇਰੀਆਂ ਗੱਲਾਂ ਕੌੜੀਆਂ ਲੱਗਦੀਆਂ ਨੇ |
ਲੱਗਦਾ ਸੀਗਾ ਜਿਵੇਂ ਸੱਟ ਕਰਾਰੀ ਲੱਗੀ ਹੋਵੇਗੀ
ਲੱਗਦਾ ਸੀਗਾ ਜਿਵੇਂ ਸੱਟ ਕਰਾਰੀ ਲੱਗੀ ਹੋਵੇਗੀ
ਤਾਂ ਹੀ ਉਸਨੇ ਅੱਜ ਚੁੱਪਾਂ ਤੋੜੀਆਂ ਲੱਗਦੀਆਂ ਨੇ |
ਉਸਨੂੰ ਮੇਰੀਆਂ ਗੱਲਾਂ ਕੌੜੀਆਂ ਲੱਗਦੀਆਂ ਨੇ |
ਅੱਜ ਨਿੱਕੀ ਜਿਹੀ ਗੱਲ ਸਰਬਜੀਤ ਪੁੱਛ ਬੈਠੀ ਉਸ ਕੋਲੋਂ
ਅੱਜ ਨਿੱਕੀ ਜਿਹੀ ਗੱਲ ਸਰਬਜੀਤ ਪੁੱਛ ਬੈਠੀ ਉਸ ਕੋਲੋਂ
ਤਾਂ ਹੀ ਹਾਜੀਪੁਰ ਦੀਆਂ ਗੱਲਾਂ ਉਸਨੂੰ ਕੌੜੀਆਂ ਲੱਗਦੀਆਂ ਨੇ ?
ਉਸਨੂੰ ਮੇਰੀਆਂ ਗੱਲਾਂ ਕੌੜੀਆਂ ਲੱਗਦੀਆਂ ਨੇ |
ਉਸਨੂੰ ਮੇਰੀਆਂ ਗੱਲਾਂ ਕੌੜੀਆਂ ਲੱਗਦੀਆਂ ਨੇ |
ਕਦੇ ਬਹੁਤੀਆਂ ਤੇ ਕਦੇ ਥੋੜੀਆਂ ਲੱਗਦੀਆਂ ਨੇ |
ਉਸਨੂੰ ਮੇਰੀਆਂ ਗੱਲਾਂ ਕੌੜੀਆਂ ਲੱਗਦੀਆਂ ਨੇ |