ਖੁੱਦ ਆਪਣੇ ਹਲਾਤ ਵੇਖਕੇ ਜੇ ਘਬਰਾਇਆ ਹੁੰਦਾ |
ਸਾਵਣ ਦਿਆਂ ਬੱਦਲਾਂ ਵਾਂਗੂ ਮੈਂ ਵੀ ਛਾਇਆ ਹੁੰਦਾ |
ਖੁੱਦ ਆਪਣੇ ਹਲਾਤ ਵੇਖਕੇ ਜੇ ਘਬਰਾਇਆ ਹੁੰਦਾ |
ਕਿਸੇ ਹਾਲ ਨਾ ਪੁੱਛਿਆ ਕਿੰਨੀ ਗੱਲ ਹੈਰਾਨੀ ਦੀ
ਕਿਸੇ ਹਾਲ ਨਾ ਪੁੱਛਿਆ ਕਿੰਨੀ ਗੱਲ ਹੈਰਾਨੀ ਦੀ
ਨਾ ਦੁੱਖ ਵੰਡਾਉਂਦਾ ਕਿਸੇ ਦੇ ਜੇ ਪਰਾਇਆ ਹੁੰਦਾ |
ਖੁੱਦ ਆਪਣੇ ਹਲਾਤ ਵੇਖਕੇ ਜੇ ਘਬਰਾਇਆ ਹੁੰਦਾ |
ਥਾਂ - ਥਾਂ ਭਟਕਦੇ ਨਾ ਉਹ ਅੱਜ ਪੇਟ ਦੀ ਖਾਤਿਰ
ਥਾਂ - ਥਾਂ ਭਟਕਦੇ ਨਾ ਉਹ ਅੱਜ ਪੇਟ ਦੀ ਖਾਤਿਰ
ਸਿਰ ਉਨ੍ਹਾਂ ਦੇ ਬੇਬੇ ਬਾਪੂ ਦਾ ਜੇਕਰ ਸਾਇਆ ਹੁੰਦਾ |
ਖੁੱਦ ਆਪਣੇ ਹਲਾਤ ਵੇਖਕੇ ਜੇ ਘਬਰਾਇਆ ਹੁੰਦਾ |
ਚਾਰ ਅੱਖਰ ਲਿੱਖ ਜਿਹੜੇ ਉਂਗਲਾਂ ਮੇਰੇ ਤੇ ਚੁੱਕਣ
ਚਾਰ ਅੱਖਰ ਲਿੱਖ ਜਿਹੜੇ ਉਂਗਲਾਂ ਮੇਰੇ ਤੇ ਚੁੱਕਣ
ਲੁੱਟ ਲੈਂਦੇ ਸੋਚ ਦੀ ਅਸਮਤ ਜੇ ਨਾ ਝੁਕਾਇਆ ਹੁੰਦਾ |
ਖੁੱਦ ਆਪਣੇ ਹਲਾਤ ਵੇਖਕੇ ਜੇ ਘਬਰਾਇਆ ਹੁੰਦਾ |
ਇੱਕੋ ਜਹੀ ਹੈ ਰੱਤ ਸਾਡੀ, ਅਸਾਂ ਮਜ੍ਹਬ ਕਿਉਂ ਹੈ ਵੰਡੀ
ਇੱਕੋ ਜਹੀ ਹੈ ਰੱਤ ਸਾਡੀ, ਅਸਾਂ ਮਜ੍ਹਬ ਕਿਉਂ ਹੈ ਵੰਡੀ
ਮਰ ਜਾਂਦਾ ਓ ਜੇ ਦੂਜੇ ਦਾ ਨਾ ਖੂਨ ਝੜਾਇਆ ਹੁੰਦਾ |
ਖੁੱਦ ਆਪਣੇ ਹਲਾਤ ਵੇਖਕੇ ਜੇ ਘਬਰਾਇਆ ਹੁੰਦਾ |
ਘਰ ਵਿੱਚ ਮੰਗਣ ਆਏ ਨੂੰ ਖਾਲੀ ਹੱਥ ਨਾ ਕਦੇ ਮੋੜੋ
ਘਰ ਵਿੱਚ ਮੰਗਣ ਆਏ ਨੂੰ ਖਾਲੀ ਹੱਥ ਨਾ ਕਦੇ ਮੋੜੋ
ਕਦੇ ਕਦੇ ਤਾਂ ਰੱਬ ਹੀ ਭੇਸ ਵਟਾ ਕੇ ਆਇਆ ਹੁੰਦਾ |
ਖੁੱਦ ਆਪਣੇ ਹਲਾਤ ਵੇਖਕੇ ਜੇ ਘਬਰਾਇਆ ਹੁੰਦਾ |
ਉਸਦੇ ਅੱਗੇ ਸਿਰ ਝੁਕਾਵੇ 'ਦਰਦੀ' ਦੁੱਖ ਸੁੱਖ ਵੇਲੇ
ਉਸਦੇ ਅੱਗੇ ਸਿਰ ਝੁਕਾਵੇ 'ਦਰਦੀ' ਦੁੱਖ ਸੁੱਖ ਵੇਲੇ
ਜਿਸਨੇ ਸੋਹਣਾ ਜਨਮ ਦੇ ਸਾਨੂੰ ਘਲਾਇਆ ਹੁੰਦਾ |
ਖੁੱਦ ਆਪਣੇ ਹਲਾਤ ਵੇਖਕੇ ਜੇ ਘਬਰਾਇਆ ਹੁੰਦਾ |
ਸਾਵਣ ਦਿਆਂ ਬੱਦਲਾਂ ਵਾਂਗੂ ਮੈਂ ਵੀ ਛਾਇਆ ਹੁੰਦਾ |
ਸਾਵਣ ਦਿਆਂ ਬੱਦਲਾਂ ਵਾਂਗੂ ਮੈਂ ਵੀ ਛਾਇਆ ਹੁੰਦਾ |