ਮੈਂ ਇਸ ਦੁਨੀਆ ਤੇ ਕਿਰਦਾਰ ਬਦਲਦੇ ਵੇਖੇ ਨੇ|
ਮੈਂ ਇਸ ਦੁਨੀਆ ਤੇ ਕਿਰਦਾਰ ਬਦਲਦੇ ਵੇਖੇ ਨੇ|
ਦੌਲਤ ਦੀ ਖਾਤਰ ਪਿਆਰ ਬਦਲਦੇ ਵੇਖੇ ਨੇ।
ਮੈਂ ਇਸ ਦੁਨੀਆ ਤੇ ਕਿਰਦਾਰ ਬਦਲਦੇ ਵੇਖੇ ਨੇ|
ਜੋ ਆਖਦੇ ਸਨ ਉਮਰ ਭਰ ਸਾਥ ਨਿਭਾਵਾਂਗੇ,
ਜੋ ਆਖਦੇ ਸਨ ਉਮਰ ਭਰ ਸਾਥ ਨਿਭਾਵਾਂਗੇ
ਲੋੜ ਪੈਣ ਤੇ ਬੜੇ ਦਿਲਦਾਰ ਬਦਲਦੇ ਵੇਖੇ ਨੇ|
ਮੈਂ ਇਸ ਦੁਨੀਆ ਤੇ ਕਿਰਦਾਰ ਬਦਲਦੇ ਵੇਖੇ ਨੇ|
ਚੜਦੇ ਹੋਏ ਸੂਰਜ ਨੂੰ ਸਲਾਮਾ ਕਰਨ ਵਾਲੇ ,
ਦੂਰ ਨੇੜਦੇ ਸਭ ਰਿਸ਼ਤੇਦਾਰ ਬਦਲਦੇ ਵੇਖੇ ਨੇ।
ਚੜਦੇ ਹੋਏ ਸੂਰਜ ਨੂੰ ਸਲਾਮਾ ਕਰਨ ਵਾਲੇ
ਮੈਂ ਇਸ ਦੁਨੀਆ ਤੇ ਕਿਰਦਾਰ ਬਦਲਦੇ ਵੇਖੇ ਨੇ|
ਆਸ ਰੱਖੀ ਜਿਨ੍ਹਾਂ ਤੋਂ ਕਿਨਾਰੇ ਤਕ ਪਹੁੰਚਾਣ ਦੀ,
ਆਸ ਰੱਖੀ ਜਿਨ੍ਹਾਂ ਤੋਂ ਕਿਨਾਰੇ ਤਕ ਪਹੁੰਚਾਣ ਦੀ,
ਮਝਦਾਰ ਵਿੱਚ ਉਹ ਪਤਵਾਰ ਬਦਲਦੇ ਵੇਖੇ ਨੇ।
ਮੈਂ ਇਸ ਦੁਨੀਆ ਤੇ ਕਿਰਦਾਰ ਬਦਲਦੇ ਵੇਖੇ ਨੇ|
ਲੋਕਾਂ ਦੀਆਂ ਸਧਰਾਂ ਨਾਲ ਖਿਲਵਾੜ ਕਰਨ ਵਾਲੇ
ਲੋਕਾਂ ਦੀਆਂ ਸਧਰਾਂ ਨਾਲ ਖਿਲਵਾੜ ਕਰਨ ਵਾਲੇ
ਮੈਂ ਰਾਤੋ ਰਾਤ ਖਲੋਤੇ ਉਮੀਦਵਾਰ ਬਦਲਦੇ ਵੇਖੇ ਨੇ।
ਮੈਂ ਇਸ ਦੁਨੀਆ ਤੇ ਕਿਰਦਾਰ ਬਦਲਦੇ ਵੇਖੇ ਨੇ|
ਨਫ਼ਰਤ ਭਰੀ ਦੁਨੀਆਂ ਦੇ ਵਿੱਚ, ਓਏ ਕ੍ਰਿਪਾਲ ਸਿਆਂ
ਨਫ਼ਰਤ ਭਰੀ ਦੁਨੀਆਂ ਦੇ ਵਿੱਚ, ਓਏ ਕ੍ਰਿਪਾਲ ਸਿਆਂ
ਪੈਰ - ਪੈਰ ਤੇ ਮਾਰੂ ਹਥਿਆਰ ਬਦਲਦੇ ਵੇਖੇ ਨੇ|
ਮੈਂ ਇਸ ਦੁਨੀਆ ਤੇ ਕਿਰਦਾਰ ਬਦਲਦੇ ਵੇਖੇ ਨੇ
ਮੈਂ ਇਸ ਦੁਨੀਆ ਤੇ ਕਿਰਦਾਰ ਬਦਲਦੇ ਵੇਖੇ ਨੇ|
ਦੌਲਤ ਦੀ ਖਾਤਰ ਪਿਆਰ ਬਦਲਦੇ ਵੇਖੇ ਨੇ।
ਮੈਂ ਇਸ ਦੁਨੀਆ ਤੇ ਕਿਰਦਾਰ ਬਦਲਦੇ ਵੇਖੇ ਨੇ|
ਮੈਂ ਇਸ ਦੁਨੀਆ ਤੇ ਕਿਰਦਾਰ ਬਦਲਦੇ ਵੇਖੇ ਨੇ|