ਹਰ ਸੁਪਨਾ ਲੀਰੋ ਲੀਰ ਹੋਇਆ |
ਓਦੀ ਯਾਦ ਚ ਪੋਟਾ ਚੀਰ ਹੋਇਆ |
ਇਕੋ ਸੀਗਾ ਮੇਰੀ ਮਾਂ ਦਾ ਜਾਇਆ
ਇਕੋ ਸੀਗਾ ਮੇਰੀ ਮਾਂ ਦਾ ਜਾਇਆ
ਓਵੀ ਕੰਧ ਤੇ ਲੱਗੀ ਤਸਵੀਰ ਹੋਇਆ |
ਹਰ ਸੁਪਨਾ ਲੀਰੋ ਲੀਰ ਹੋਇਆ
ਹਰ ਇਕ ਪਲ ਕੰਡਿਆਂ ਵਰਗਾ ਲੱਗਦਾ ਏ
ਹਰ ਇਕ ਪਲ ਕੰਡਿਆਂ ਵਰਗਾ ਲੱਗਦਾ ਏ
ਤਾਂ ਅੱਧ ਮੋਇਆ ਅੱਜ ਸਰੀਰ ਹੋਇਆ |
ਹਰ ਸੁਪਨਾ ਲੀਰੋ ਲੀਰ ਹੋਇਆ
ਓਦੀ ਯਾਦ ਚ ਪੋਟਾ ਚੀਰ ਹੋਇਆ |
ਹਰ ਕਵਿਤਾ ਦੇ ਵਿੱਚ ਵਾਸਾ ਉਸਦਾ
ਹਰ ਕਵਿਤਾ ਦੇ ਵਿੱਚ ਵਾਸਾ ਉਸਦਾ
ਜਿਵੇਂ ਮੇਰੇ ਲਈ ਮੇਰਾ ਫ਼ਕੀਰ ਹੋਇਆ |
ਹਰ ਸੁਪਨਾ ਲੀਰੋ ਲੀਰ ਹੋਇਆ
ਓਦੀ ਯਾਦ ਚ ਪੋਟਾ ਚੀਰ ਹੋਇਆ |
ਉਦਾਸ ਚਿਹਰੇ ਤੇ ਆ ਨੱਚਣ ਖੁਸ਼ੀਆਂ
ਉਦਾਸ ਚਿਹਰੇ ਤੇ ਆ ਨੱਚਣ ਖੁਸ਼ੀਆਂ
ਜਿਵੇਂ ਖਲੋਤਾ ਵੇਖ ਮੇਰਾ ਵੀਰ ਹੋਇਆ |
ਹਰ ਸੁਪਨਾ ਲੀਰੋ ਲੀਰ ਹੋਇਆ
ਓਦੀ ਯਾਦ ਚ ਪੋਟਾ ਚੀਰ ਹੋਇਆ |
'ਦਰਦੀ' ਲਿਖਦਾ ਦੁੱਖ ਕਿਸੇ ਭੈਣ ਦਾ
'ਦਰਦੀ' ਲਿਖਦਾ ਦੁੱਖ ਕਿਸੇ ਭੈਣ ਦਾ
ਭਾਈ ਜਿਸਦਾ ਜਿਸ ਤੋਂ ਅਖੀਰ ਹੋਇਆ |
ਹਰ ਸੁਪਨਾ ਲੀਰੋ ਲੀਰ ਹੋਇਆ |
ਓਦੀ ਯਾਦ ਚ ਪੋਟਾ ਚੀਰ ਹੋਇਆ |
ਹਰ ਸੁਪਨਾ ਲੀਰੋ ਲੀਰ ਹੋਇਆ |