ਬਿਨ ਬਾਲਣ ਤੋਂ ਓ ਬਲਦੇ ਨੇ |
ਜੋ ਦੂਜੇ ਦੇ ਕਹਿਣ ਤੇ ਚਲਦੇ ਨੇ |
ਬਿਨ ਬਾਲਣ ਤੋਂ ਓ ਬਲਦੇ ਨੇ |
ਜੋ ਦੂਜੇ ਦੇ ਕਹਿਣ ਤੇ ਚਲਦੇ ਨੇ |
ਅੱਜ ਏਧਰ ਤੇ ਕੱਲ ਨੂੰ ਓਧਰ
ਅੱਜ ਏਧਰ ਤੇ ਕੱਲ ਨੂੰ ਓਧਰ
ਨਾ ਬਣਦੇ ਕਿਸੇ ਦੇ ਵਲਦੇ ਨੇ |
ਬਿਨ ਬਾਲਣ ਤੋਂ ਓ ਬਲਦੇ ਨੇ |
ਉਸਤਾਦਾਂ ਨੂੰ ਹੀ ਦੇਣ ਸਲਾਹਾਂ
ਉਸਤਾਦਾਂ ਨੂੰ ਹੀ ਦੇਣ ਸਲਾਹਾਂ
ਸਾਹਿਤ ਚ ਜੰਮੇ ਜੋ ਕੱਲ੍ਹ ਦੇ ਨੇ |
ਬਿਨ ਬਾਲਣ ਤੋਂ ਓ ਬਲਦੇ ਨੇ |
ਆਪਣਾ ਨਾਮ ਹੀ ਡਬੋਈ ਜਾਂਦੇ
ਆਪਣਾ ਨਾਮ ਹੀ ਡਬੋਈ ਜਾਂਦੇ
ਤੇ ਕਲਮ ਦੂਜੀ ਤੋਂ ਜਲਦੇ ਨੇ |
ਬਿਨ ਬਾਲਣ ਤੋਂ ਓ ਬਲਦੇ ਨੇ |
ਖੁੱਦ ਬਲਾਉਣ ਤੋਂ ਝਿਕਦੇ ਨੇ ਓ
ਖੁੱਦ ਬਲਾਉਣ ਤੋਂ ਝਿਕਦੇ ਨੇ ਓ
ਸੁਨੇਹੇ ਹੋਰਾਂ ਹੱਥੀਂ ਘੱਲਦੇ ਨੇ |
ਬਿਨ ਬਾਲਣ ਤੋਂ ਓ ਬਲਦੇ ਨੇ |
ਖਾਂਬ ਕੁਤਰਨ ਤੋਂ ਜੋ ਡਰਦੇ ਨੇ
ਖਾਂਬ ਕੁਤਰਨ ਤੋਂ ਜੋ ਡਰਦੇ ਨੇ
ਜੋ ਬਣੇ ਲੀਡਰ ਟਿੱਢੀਦਲ ਨੇ |
ਬਿਨ ਬਾਲਣ ਤੋਂ ਓ ਬਲਦੇ ਨੇ |
ਦਰਦੀ ਜੀ ਸੋਚ ਘਟੀਆ ਵਾਲੇ
ਦਰਦੀ ਜੀ ਸੋਚ ਘਟੀਆ ਵਾਲੇ
ਮਿੱਤਰ ਬਸ ਦੋ ਪਲਦੇ ਨੇ |
ਬਿਨ ਬਾਲਣ ਤੋਂ ਓ ਬਲਦੇ ਨੇ |
ਜੋ ਦੂਜੇ ਦੇ ਕਹਿਣ ਤੇ ਚਲਦੇ ਨੇ |