ਬਹੁਤੇ ਨਾ ਤੂੰ ਯਾਰ ਬਣਾ |
ਇਕੋ ਹੀ ਦਿਲਦਾਰ ਬਣਾ |
ਬਹੁਤੇ ਨਾ ਤੂੰ ਯਾਰ ਬਣਾ |
ਇਕੋ ਹੀ ਦਿਲਦਾਰ ਬਣਾ |
ਗੂੰਗੀ ਬੋਲੀ ਦੁਨੀਆਂ ਚ,
ਗੂੰਗੀ ਬੋਲੀ ਦੁਨੀਆਂ ਚ,
ਕੋਈ ਤਾਂ ਗ਼ਮਖ਼ਾਰ ਬਣਾ |
ਬਹੁਤੇ ਨਾ ਤੂੰ ਯਾਰ ਬਣਾ |
ਇਕੋ ਹੀ ਦਿਲਦਾਰ ਬਣਾ |
ਸਹਾਰੇ ਦੀ ਉਮੀਦ ਕਰੀ ਨਾ,
ਖੁਦ ਆਪਣਾ ਘਰ ਬਾਰ ਬਣਾ |
ਸਹਾਰੇ ਦੀ ਉਮੀਦ ਕਰੀ ਨਾ,
ਖੁਦ ਆਪਣਾ ਘਰ ਬਾਰ ਬਣਾ |
ਸੱਚ ਦਾ ਹੋਕਾ ਦੇਵਣ ਲਈ,
ਸੱਚ ਦਾ ਹੋਕਾ ਦੇਵਣ ਲਈ,
ਲਿਖਣ ਦੀ ਰਫਤਾਰ ਬਣਾ |
ਬਹੁਤੇ ਨਾ ਤੂੰ ਯਾਰ ਬਣਾ |
ਇਕੋ ਹੀ ਦਿਲਦਾਰ ਬਣਾ |
ਲੋੜ ਪੈਣ ਤੇ ਨਾਲ ਖਲੋਵਣ ,
ਤੂੰ ਸੱਚੇ ਰਿਸ਼ਤੇਦਾਰ ਬਣਾ |
ਵੇਖਕੇ ਤੈਨੂੰ ਛੱਡ ਦੇਣ ਕੁਰਸੀ,
ਲੋਕਾਂ ਵਿੱਚ ਸਤਿਕਾਰ ਬਣਾ |
ਪਿਆਰ ਸਦਕਾ ਦਿਲ ਜਿੱਤੀਂ
ਮਾਰੂ ਨਾ ਹਥਿਆਰ ਬਣਾ।
ਬਹੁਤੇ ਨਾ ਤੂੰ ਯਾਰ ਬਣਾ |
ਇਕੋ ਹੀ ਦਿਲਦਾਰ ਬਣਾ |
ਪਾਕ ਮੁਹੱਬਤ ਨੂੰ ਸੱਜਣਾ,
ਹਰਗਿਜ਼ ਨਾ ਵਪਾਰ ਬਣਾ।
ਜੇ ਗ਼ਲਤੀ ਮੰਨੇ ਕੋਈ ਦਰਦੀ ,
ਉਸ ਨੂੰ ਗਲ ਦਾ ਹਾਰ ਬਣਾ |
ਬਹੁਤੇ ਨਾ ਤੂੰ ਯਾਰ ਬਣਾ |
ਇਕੋ ਹੀ ਦਿਲਦਾਰ ਬਣਾ |
ਬਹੁਤੇ ਨਾ ਤੂੰ ਯਾਰ ਬਣਾ |
ਇਕੋ ਹੀ ਦਿਲਦਾਰ ਬਣਾ |