ਜਿਸ ਨੇ ਸੂਲੀ ਟੰਗੀ ਜਾਨ |
ਉਸਨੇ ਨਹੀਓ ਮੰਗੀ ਜਾਨ |
ਜਿਸ ਨੇ ਸੂਲੀ ਟੰਗੀ ਜਾਨ |
ਉਸਨੇ ਨਹੀਓ ਮੰਗੀ ਜਾਨ |
ਜੇ ਉਸ ਨਾਲ ਵਾਹ ਨਾ ਪੈਂਦਾ
ਜੇ ਉਸ ਨਾਲ ਵਾਹ ਨਾ ਪੈਂਦਾ
ਸ਼ਾਇਦ ਰਹਿੰਦੀ ਚੰਗੀ ਜਾਨ |
ਜਿਸ ਨੇ ਸੂਲੀ ਟੰਗੀ ਜਾਨ |
ਉਸਨੇ ਨਹੀਓ ਮੰਗੀ ਜਾਨ |
ਹਰ ਵੇਲੇ ਗਲ ਅੰਗੂਠਾ ਰੱਖਣ
ਹਰ ਵੇਲੇ ਗਲ ਅੰਗੂਠਾ ਰੱਖਣ
ਬਹੁਤ ਹੀ ਝੱਲੇ ਤੰਗੀ ਜਾਨ |
ਜਿਸ ਨੇ ਸੂਲੀ ਟੰਗੀ ਜਾਨ |
ਉਸਨੇ ਨਹੀਓ ਮੰਗੀ ਜਾਨ |
ਉਪਰੋਂ ਉਪਰੋਂ ਹੱਸਿਆ ਸੀ ਮੈਂ
ਉਪਰੋਂ ਉਪਰੋਂ ਹੱਸਿਆ ਸੀ ਮੈਂ
ਜਦ ਕੰਡਿਆਂ ਵਿੱਚੋ ਲੰਘੀ ਜਾਨ |
ਜਿਸ ਨੇ ਸੂਲੀ ਟੰਗੀ ਜਾਨ |
ਉਸਨੇ ਨਹੀਓ ਮੰਗੀ ਜਾਨ |
ਆਲੇ ਦੁਆਲੇ ਪੈ ਗਿਆ ਰੌਲ਼ਾ
ਆਲੇ ਦੁਆਲੇ ਪੈ ਗਿਆ ਰੌਲ਼ਾ
ਮੰਗ ਲਈ ਜਦੋਂ ਫ਼ਿਰੰਗੀ ਜਾਨ |
ਜਿਸ ਨੇ ਸੂਲੀ ਟੰਗੀ ਜਾਨ |
ਉਸਨੇ ਨਹੀਓ ਮੰਗੀ ਜਾਨ |
ਦੁੱਖ ਵੇਲੇ ਨਾ ਗਲ ਨਾਲ ਲਾਇਆ
ਦੁੱਖ ਵੇਲੇ ਨਾ ਗਲ ਨਾਲ ਲਾਇਆ
ਫਿਰੇ ਹਿਜ਼ਰਾਂ ਵਿੱਚ ਬੇਰੰਗੀ ਜਾਨ |
ਜਿਸ ਨੇ ਸੂਲੀ ਟੰਗੀ ਜਾਨ |
ਉਸਨੇ ਨਹੀਓ ਮੰਗੀ ਜਾਨ |
ਤੂੰ ਤਾਂ ਦਰਦੀ ਕਿਤਾਬ ਹੈ ਖੁੱਲੀ
ਤੂੰ ਤਾਂ ਦਰਦੀ ਕਿਤਾਬ ਹੈ ਖੁੱਲੀ
ਹਰਫ਼ਾਂ ਵਿੱਚ ਫਿਰੇ ਰੰਗੀ ਜਾਨ |
ਜਿਸ ਨੇ ਸੂਲੀ ਟੰਗੀ ਜਾਨ |
ਉਸਨੇ ਨਹੀਓ ਮੰਗੀ ਜਾਨ |