ਜੇ ਬੋਲ ਨਹੀਂ ਹੋਣੇ ਪੁਗਾ ਤਾਂ ਜੁਬਾਨ ਕਰੀਂ ਨਾ |
ਮਹਿਫ਼ਲ ਦੇ ਵਿੱਚ ਬਹਿਕੇ ਕੁੱਝ ਬਿਆਨ ਕਰੀਂ ਨਾ |
ਜੇ ਬੋਲ ਹੋਣੇ ਨਹੀਂ ਪੁਗਾ ਤਾਂ ਜੁਬਾਨ ਕਰੀਂ ਨਾ |
ਲਾਲਚ ਦੇ ਵਿੱਚ ਆ ਕਰ ਮਨ ਉਲਝ ਹੀ ਜਾਂਦਾ ਏ
ਲਾਲਚ ਦੇ ਵਿੱਚ ਆ ਕਰ ਮਨ ਉਲਝ ਹੀ ਜਾਂਦਾ ਏ
ਤੈਨੂੰ ਦੇਣਗੇ ਕੀਮਤੀ ਤੋਹਫੇ ਤੂੰ ਪ੍ਰਵਾਨ ਕਰੀਂ ਨਾ |
ਜੇ ਬੋਲ ਨਹੀਂ ਹੋਣੇ ਪੁਗਾ ਤਾਂ ਜੁਬਾਨ ਕਰੀਂ ਨਾ |
ਮਹਿਫ਼ਲ ਦੇ ਵਿੱਚ ਬਹਿਕੇ ਕੁੱਝ ਬਿਆਨ ਕਰੀਂ ਨਾ |
ਬੜੀ ਇਜ਼ਤ ਕਮਾਕੇ ਤੂੰ ਇਸ ਮੁਕਾਮ ਤੇ ਆਇਆ ਏ
ਬੜੀ ਇਜ਼ਤ ਕਮਾਕੇ ਤੂੰ ਇਸ ਮੁਕਾਮ ਤੇ ਆਇਆ ਏ
ਜੇ ਕਰ ਗਿਣਾਉਣਾ ਉਂਗਲਾਂ ਤੇ ਤਾਂ ਦਾਨ ਕਰੀਂ ਨਾ |
ਜੇ ਬੋਲ ਨਹੀਂ ਹੋਣੇ ਪੁਗਾ ਤਾਂ ਜੁਬਾਨ ਕਰੀਂ ਨਾ |
ਮਹਿਫ਼ਲ ਦੇ ਵਿੱਚ ਬਹਿਕੇ ਕੁੱਝ ਬਿਆਨ ਕਰੀਂ ਨਾ |
ਇਤਫ਼ਾਕ ਦੀ ਗੱਲ ਕੇ ਸਾਡੀ ਸੋਚ ਕਿੰਨੀ ਹੈ ਮਿਲਦੀ

ਆਪਣਾ ਹੋਇਆ ਝੱਲ਼ੀ ਦੂਜੇ ਦਾ ਨੁਕਸਾਨ ਕਰੀਂ ਨਾ |
ਜੇ ਬੋਲ ਨਹੀਂ ਹੋਣੇ ਪੁਗਾ ਤਾਂ ਜੁਬਾਨ ਕਰੀਂ ਨਾ |
ਮਹਿਫ਼ਲ ਦੇ ਵਿੱਚ ਬਹਿਕੇ ਕੁੱਝ ਬਿਆਨ ਕਰੀਂ ਨਾ |
ਖੜ੍ਹਾ ਖਲੋਤਾ ਖਾ ਜਾਣਗੇ, ਤੈਨੂੰ ਪਤਾ ਵੀ ਲੱਗਣਾ ਨਾਂ

ਕਿਸੇ ਦੇ ਵੇਖ ਅੱਥਰੂ ਦਰਦੀ ਖੁੱਦ ਨੂੰ ਕੁਰਬਾਨ ਕਰੀਂ ਨਾ