ਨਾ ਦਰਦੀ ਖੁੱਦ ਨਾਲ ਲੜਿਆ ਕਰ |
ਨਾ ਦਰਦੀ ਖੁੱਦ ਨਾਲ ਲੜਿਆ ਕਰ |
ਹਰ ਵੇਲੇ ਦਿਲ ਨਾਲ ਖੜ੍ਹਿਆ ਕਰ |
ਨਾ ਦਰਦੀ ਖੁੱਦ ਨਾਲ ਲੜਿਆ ਕਰ |
ਜੇਕਰ ਚੰਗਾ ਸ਼ਾਇਰ ਹੈ ਬਣਨਾ
ਜੇਕਰ ਚੰਗਾ ਸ਼ਾਇਰ ਹੈ ਬਣਨਾ
ਤਾਂ ਵਧੀਆ ਸ਼ਾਇਰਾਂ ਨੂੰ ਪੜ੍ਹਿਆ ਕਰ |
ਨਾ ਦਰਦੀ ਖੁੱਦ ਨਾਲ ਲੜਿਆ ਕਰ |
ਲੋਕ ਖੜ੍ਹਾ ਖਲੋਤਾ ਹੀ ਵੇਚ ਦੇਣਗੇ
ਲੋਕ ਖੜ੍ਹਾ ਖਲੋਤਾ ਹੀ ਵੇਚ ਦੇਣਗੇ
ਨਾ ਬਹਿਸ ਕਿਸੇ ਨਾਲ ਕਰਿਆ ਕਰ |
ਨਾ ਦਰਦੀ ਖੁੱਦ ਨਾਲ ਲੜਿਆ ਕਰ |
ਤੇਰੇ ਖ਼ਾਬਾਂ ਦੇ ਖ਼ਬ ਵੇਖੀਂ ਬੰਨ੍ਹ ਦੇਣਗੇ
ਤੇਰੇ ਖ਼ਾਬਾਂ ਦੇ ਖ਼ਬ ਵੇਖੀਂ ਬੰਨ੍ਹ ਦੇਣਗੇ
ਨਾ ਗ਼ਮ ਦੇ ਪਿੰਜਰੇ ਤੜਿਆ ਕਰ |
ਨਾ ਦਰਦੀ ਖੁੱਦ ਨਾਲ ਲੜਿਆ ਕਰ |
ਜੇ ਗ਼ਲਤੀ ਹੋਈ ਤਾਂ ਝੁੱਕ ਜਾਵੀਂ
ਜੇ ਗ਼ਲਤੀ ਹੋਈ ਤਾਂ ਝੁੱਕ ਜਾਵੀਂ
ਬੰਦੇ ਸੱਚੇ ਨਾਲ ਨਾ ਅੜਿਆ ਕਰ |
ਨਾ ਦਰਦੀ ਖੁੱਦ ਨਾਲ ਲੜਿਆ ਕਰ |
ਖੁੱਦ ਨਾਲ ਖਲੋਤੇ ਪੰਜ ਸਤ ਵੇਖਕੇ
ਖੁੱਦ ਨਾਲ ਖਲੋਤੇ ਪੰਜ ਸਤ ਵੇਖਕੇ
ਨਾ ਉਂਗਲ ਉਨ੍ਹਾਂ ਦੀ ਚੜ੍ਹਿਆ ਕਰ |
ਨਾ ਦਰਦੀ ਖੁੱਦ ਨਾਲ ਲੜਿਆ ਕਰ |