ਜੇ ਤੂੰ ਨਾਂ ਬੁਲਾਇਆ ਮੈਂ ਤੈਨੂੰ ਆਪ ਬੁਲਾਵਾਂਗੀ
ਜੇ ਤੂੰ ਨਾਂ ਬੁਲਾਇਆ ਮੈਂ ਤੈਨੂੰ ਆਪ ਬੁਲਾਵਾਂਗੀ
ਨਵੇਂ ਸਾਲ ਦੀ ਖੁਸ਼ੀ ਤੇਰੇ ਨਾਲ ਮਨਾਵਾਂਗੀ
ਜੇ ਤੂੰ ਨਾਂ ਬੁਲਾਇਆ ਤੈਨੂੰ ਆਪ ਬੁਲਾਵਾਂਗੀ
ਨਵੇਂ ਸਾਲ ਦੀ ਖੁਸ਼ੀ ਤੇਰੇ ਨਾਲ ਮਨਾਵਾਂਗੀ
ਤੂੰ ਫੁੱਲਾਂ ਦੀ ਮਹਿਕ ਜਿਹਾ ਖੁਸ਼ੀ ਮੇਰੇ ਚਿਹਰੇ ਦੀ
ਤੂੰ ਫੁੱਲਾਂ ਦੀ ਮਹਿਕ ਜਿਹਾ ਖੁਸ਼ੀ ਮੇਰੇ ਚਿਹਰੇ ਦੀ
ਮਨੀ ਪਲਾਂਟ ਦੇ ਵਾਂਗੂ ਤੈਨੂੰ ਖੂਬ ਵਧਾਵਾਂਗੀ
ਜੇ ਤੂੰ ਨਾਂ ਬੁਲਾਇਆ ਤੈਨੂੰ ਆਪ ਬੁਲਾਵਾਂਗੀ
ਨਵੇਂ ਸਾਲ ਦੀ ਖੁਸ਼ੀ ਤੇਰੇ ਨਾਲ ਮਨਾਵਾਂਗੀ
ਨਾ ਕੋਈ ਰੱਬ ਤੋਂ ਉੱਚਾ ਸੱਭ ਉਸ ਤੋਂ ਥੱਲੇ ਨੇ
ਨਾ ਕੋਈ ਰੱਬ ਤੋਂ ਉੱਚਾ ਸੱਭ ਉਸ ਤੋਂ ਥੱਲੇ ਨੇ
ਚੰਗੇ ਕਰਮਾਂ ਦੀ ਖੇਤੀ ਫ਼ਸਲ ਉਗਾਵਾਂਗੀ
ਜੇ ਤੂੰ ਨਾਂ ਬੁਲਾਇਆ ਤੈਨੂੰ ਆਪ ਬੁਲਾਵਾਂਗੀ
ਨਵੇਂ ਸਾਲ ਦੀ ਖੁਸ਼ੀ ਤੇਰੇ ਨਾਲ ਮਨਾਵਾਂਗੀ
ਤੂੰ ਅਮਨ ਦਾ ਸ਼ਹਿਜ਼ਾਦਾ ਕਸੇਲ ਤੇਰੀ ਸ਼ਹਿਜ਼ਾਦੀ ਏ
ਤੂੰ ਅਮਨ ਦਾ ਸ਼ਹਿਜ਼ਾਦਾ ਕਸੇਲ ਤੇਰੀ ਸ਼ਹਿਜ਼ਾਦੀ ਏ
ਆਪਾਂ ਦੋਵੇਂ ਖੁਸ਼ ਰਹੀਏ, ਬੱਸ ਇਹੋ ਚਾਹਾਂਗੀ
ਜੇ ਤੂੰ ਨਾਂ ਬੁਲਾਇਆ ਤੈਨੂੰ ਆਪ ਬੁਲਾਵਾਂਗੀ
ਨਵੇਂ ਸਾਲ ਦੀ ਖੁਸ਼ੀ ਤੇਰੇ ਨਾਲ ਮਨਾਵਾਂਗੀ
ਜੇ ਤੂੰ ਨਾਂ ਬੁਲਾਇਆ ਤੈਨੂੰ ਆਪ ਬੁਲਾਵਾਂਗੀ
ਨਵੇਂ ਸਾਲ ਦੀ ਖੁਸ਼ੀ ਤੇਰੇ ਨਾਲ ਮਨਾਵਾਂਗੀ