ਰੂਹ ਤੇਰੇ ਨਾਮ ਲਾ ਕੇ
ਤੈਨੂੰ ਆਪਣਾ ਬਣਾ ਕੇ
ਰੂਹ ਤੇਰੇ ਨਾਮ ਲਾ ਕੇ
ਤੈਨੂੰ ਆਪਣਾ ਬਣਾ ਕੇ
ਤੈਨੂੰ ਪਿਆਰ ਕਿਉ ਕਰ ਬੈਠੀ
ਜਦੋਂ ਛੱਡਣਾ ਸੀ ਹੱਥ ਸੱਜਣਾ
ਮੈਂ ਵੀ ਰੋਈ ਹਾਂ ਸੌ ਵਾਰੀਂ
ਮੇਰਾ ਚੱਲਿਆ ਨ੍ਹੀ ਵੱਸ ਸੱਜਣਾ
ਮੈਂ ਵੀ ਰੋਈ ਹਾਂ ਸੌ ਵਾਰੀਂ
ਮੇਰਾ ਚੱਲਿਆ ਨ੍ਹੀ ਵੱਸ ਸੱਜਣਾ
ਤੇਰੇ ਨਾਲ ਲੇਖ ਜੋੜੇ
ਦੁਨੀਆ ਤੋ ਨਾਤੇ ਤੋੜੇ
ਤੇਰੇ ਲੜ ਲੱਗਣ ਲਈ
ਮਾਪਿਆਂ ਦੇ ਹੱਥ ਜੋੜੇ
ਸਾਡੇ ਪਿਆਰ ਨੂੰ ਡੰਗ ਗਿਆ ਸੀ
ਨਫ਼ਰਤ ਵਾਲ਼ਾ ਸੱਪ ਸੱਜਣਾਂ
ਮੈ ਵੀ ਰੋਈ ਹਾਂ ਸੌ ਵਾਰੀਂ
ਮੇਰਾ ਚੱਲਿਆ ਨ੍ਹੀ ਵੱਸ ਸੱਜਣਾ
ਮੈ ਵੀ ਰੋਈ ਹਾਂ ਸੌ ਵਾਰੀਂ
ਮੇਰਾ ਚੱਲਿਆ ਨ੍ਹੀ ਵੱਸ ਸੱਜਣਾ
ਜਦੋਂ ਤੈਨੂੰ ਦੇਖਦੀ ਸਾਂ
ਚੈਨ ਮੈਨੂੰ ਆਉਂਦਾ ਸੀ
ਤੇਰੇ ਬਿਨਾ ਘਰ ਦਾ ਨਾ ਕੰਮ ਕੋਈ ਭਾਉਂਦਾ ਸੀ
ਲੱਖਾਂ ਦਿਲ ਵਿੱਚ ਸ਼ਿਕਵੇ ਨੇ ਲੱਗੇ ਰਾਤਾਂ ਨੂੰ ਅੱਖ ਸੱਜਣਾ
ਮੈਂ ਵੀ ਰੋਈ ਹਾਂ ਸੌ ਵਾਰੀਂ
ਮੇਰਾ ਚੱਲਿਆ ਨ੍ਹੀ ਵੱਸ ਸੱਜਣਾ
ਮੈਂ ਵੀ ਰੋਈ ਹਾਂ ਸੌ ਵਾਰੀਂ
ਮੇਰਾ ਚੱਲਿਆ ਨ੍ਹੀ ਵੱਸ ਸੱਜਣਾ
ਬੇਸ਼ੱਕ ਤੇਰੇ ਕੋਲੋ ਦੂਰ ਭਾਵੇਂ ਹੋ ਗਈ ਆ
ਤੇਰੀਆ ਯਾਦਾਂ ਨੂੰ ਦੀਪ ਸਾਹਾਂ ਚ ਪ੍ਰੋਂਦੀ ਹਾ
ਆਦਮਪਾਲੀਆ ਤੂੰ ਭੁੱਲਦਾ ਨ੍ਹੀ ਕਰਾ ਯਤਨ ਮੈ ਲੱਖ ਸੱਜਣਾਂ
ਮੈਂ ਵੀ ਰੋਈ ਹਾਂ ਸੌ ਵਾਰੀਂ
ਮੇਰਾ ਚੱਲਿਆ ਨ੍ਹੀ ਵੱਸ ਸੱਜਣਾ
ਮੈ ਵੀ ਰੋਈ ਹਾਂ ਸੌ ਵਾਰੀਂ
ਮੇਰਾ ਚੱਲਿਆ ਨ੍ਹੀ ਵੱਸ ਸੱਜਣਾ