ਓਹਨੂੰ ਕੀ ਜਚਿਆ ਮੈਨੂੰ ਕੀ ਫੱਬਿਆ....,
ਏਤਬਾਰ ਓਦਾ ਹੁਣ ਕਿੰਝ ਲਗਦੇ...,
ਨਾ ਮੈਂ ਸੋਹਣੀ ਨਾ ਮੈਂ ਪਰੀ ਕੋਈ...,
ਫਿੱਕੇ ਰੰਗ ਚ ਸੋਹਣਾ ਕਿੰਝ ਲਗਦੇ....,
ਓਦੀ ਅੱਖਾਂ ਕਿਵੇਂ ਸੀ ਲਾਲ ਲਾਲ,
ਓਹੋ ਸੂਰਮੇ ਨੂੰ ਕਿਦਾ ਕੋਸਦੀ ਹੋਣੀ ਏ....,
ਅੱਸੀ ਕਿੰਝ ਦੇਖਣਾ ਓਦਾ ਖਿਆਲ...,
ਸਾਡੇ ਬਾਰੇ ਤਾਂ ਸੋਚਦੀ ਹੋਣੀ ਏ....,
ਇਕ ਤਰਫਾ ਹੋਇਆ ਲਗਦੇ ਸੱਜਣਾ..,
ਖਿਆਲ ਓਦਾ ਵੀ ਵੱਖ ਹੀ ਏ...,
ਨਾ ਹੀ ਆਦਤ ਮੈਨੂੰ ਰੁੱਸਣੇ ਦੀ..,
ਏਹੇ ਦਿਲ ਨੀ ਮੰਨਦਾ ਅੱਖ ਹੀ ਏ....,
ਪੌਂਚੇ ਚੱਕਮੇ ਅੱਖਾਂ ਖੁੱਲ੍ਹੀਆਂ ਨੇ....,
ਪੱਬ ਵੀ ਬੋਚਦੀ ਹੋਣੀ ਏ....,
ਅੱਸੀ ਕਿੰਝ ਦੇਖਣਾ ਓਦਾ ਖਿਆਲ...,
ਸਾਡੇ ਬਾਰੇ ਤਾਂ ਸੋਚਦੀ ਹੋਣੀ ਏ....,
ਕੰਨੀ ਝੁੰਮਕੇ ਚੁੰਮਦੇ ਗਲ਼ਾਂ ਸੀ...,
ਓਦੀ ਗੱਲਾਂ ਚ ਵੱਖਰੀ ਛੱਲਾਂ ਸੀ...,
ਬੁੱਲਾਂ ਉੱਤੇ ਸੀ ਖਿੜਦੀ ਹੱਸ ਖਿੜੀ...,
ਜ਼ੁਲਫ਼ਾਂ ਦੀ ਲੱਟ ਨਾਲ ਮੱਲਾਂ ਸੀ....,
ਪੈਂਦੇ ਘੇਰੇ ਮੱਥੇ ਨੂੰ ਪਿਆਰਾਂ ਦੇ...,
ਦਿਲ ਨੂੰ ਲੋਚਦੀ ਹੋਣੀ ਏ...,
ਅੱਸੀ ਕਿੰਝ ਦੇਖਣਾ ਓਦਾ ਖਿਆਲ...,
ਸਾਡੇ ਬਾਰੇ ਤਾਂ ਸੋਚਦੀ ਹੋਣੀ ਏ....,
ਬੜੀ ਭੀੜ ਚੋਂ ਚੁਣਕੇ ਰਖਲੀ ਸੀ...,
ਓਹ ਪਹਿਲਾ ਨਾ ਨੁੱਕਰ ਜੇਹੀ ਕਰਗੀ ਸੀ...,
ਕਹਿੰਦੀ ਪਿਆਰ ਤੋਂ ਕੋਹਾਂ ਦੂਰ ਰਹਾਂ,
ਦਿਲ ਮੰਨਿਆ ਨਾ ਪਹਿਲਾਂ ਡਰਗੀ ਸੀ....,
ਇਕ ਓਹ ਮੁਲਾਕਾਤ ਹੀ ਹੋਈ ਸੀ,
ਹੁਣ ਬਾਅਦ ਚ ਦੇਖੀ ਜਾਊਗੀ...,
ਚਲੋ ਮੰਨਿਆ ਕਿ ਹੁਸਨ ਤਾਰੀਫਾਂ ਸੀ...,
ਤਾਂਵੀ ਦਿਲ ਨੋਚਦੀ ਹੋਣੀ ਏ....,
ਅੱਸੀ ਕਿੰਝ ਦੇਖਣਾ ਓਦਾ ਖਿਆਲ...,
Malhiyaara ਵੇ ਸੋਚਦੀ ਹੋਣੀ ਏ....,