ਰੱਬ ਦੀ ਰਜ਼ਾ ਵਿੱਚ ਹੀ ਰਹਿਣਾ ਪੈਂਦਾ ਏ
ਦੁੱਖ ਸੁੱਖ ਜ਼ਿੰਦਗੀ ਵਿੱਚ ਸਹਿਣਾ ਪੈਂਦਾ ਏ
ਰੱਬ ਦੀ ਰਜ਼ਾ ਵਿੱਚ ਹੀ ਰਹਿਣਾ ਪੈਂਦਾ ਏ
ਦੁੱਖ ਸੁੱਖ ਜ਼ਿੰਦਗੀ ਵਿੱਚ ਸਹਿਣਾ ਪੈਂਦਾ ਏ
ਵੇਖੀ ਅਗਲੇ ਜਨਮ ਚ ਸਾਡੀ ਵੀ
ਵੇਖੀ ਅਗਲੇ ਜਨਮ ਚ ਸਾਡੀ ਵੀ, ਤਕਦੀਰ ਬਣੂੰ
ਜਿੰਨੇ ਮਰਜ਼ੀ ਕੇਕ ਤੂੰ ਕੱਟ ਲਈ
ਤੇਰਾ ਹਰ ਜਨਮ ਵਿੱਚ ਮੈਂ ਵੀਰ ਬਣੂੰ!
ਜਿੰਨੇ ਮਰਜ਼ੀ ਕੇਕ ਤੂੰ ਕੱਟ ਲਈ
ਤੇਰਾ ਹਰ ਜਨਮ ਵਿੱਚ ਮੈਂ ਵੀਰ ਬਣੂੰ!
ਪਰਛਾਵੇਂ ਵਾਂਗੂੰ ਨਾਲ ਰਹਿੰਦੀ ਸੀ, ਕਿੱਥੇ ਭੁੱਲਿਆਂ ਯਾਦ ਏ ਮੈਨੂੰ
ਚਿੰਤਾ ਕਿੰਨੀ ਕਰਦੀ ਸੀ ਮੇਰੀ ਉੱਠਦੀ ਬਹਿੰਦੀ ਯਾਦ ਏ ਮੈਨੂੰ
ਅੱਗੇ ਤਾਂ ਤੇਰਾ ਦੁੱਖ ਬਣਿਆ ਹਾਂ
ਅੱਗੇ ਤਾਂ ਤੇਰਾ ਦੁੱਖ ਬਣਿਆ ਹਾਂ
ਪਰ ਹੁਣ ਤੇਰੀ ਜਗੀਰ ਬਣੂੰ
ਜਿੰਨੇ ਮਰਜ਼ੀ ਕੇਕ ਤੂੰ ਕੱਟ ਲਈ
ਤੇਰਾ ਹਰ ਜਨਮ ਵਿੱਚ ਮੈਂ ਵੀਰ ਬਣੂੰ!
ਫਿਰ ਤੋਂ ਇਕੱਠੇ ਖੇਡਾਂਗੇ, ਤੇ ਪੜ੍ਹਨ ਸਕੂਲੇ ਵੀ ਜਾਵਾਂਗੇ
ਕੰਮ ਸਕੂਲ ਦਾ ਆਪੇ ਕਰਿਆ ਕਰੂੰ ਮੈਂ, ਤੇ ਰੋਟੀ ਕੱਠੇ ਖਾਵਾਂਗੇ
ਫਿਰ ਤੂੰ ਬਣਨਾ ਭੈਣ ਲਾਡਲੀ
ਫਿਰ ਤੂੰ ਬਣਨਾ ਭੈਣ ਲਾਡਲੀ
ਨਾਂ ਮੈ ਕੋਈ ਵੱਡਾ ਵਜੀਰ ਬਣੂੰ
ਜਿੰਨੇ ਮਰਜ਼ੀ ਕੇਕ ਤੂੰ ਕੱਟ ਲਈ
ਤੇਰਾ ਹਰ ਜਨਮ ਵਿੱਚ ਮੈਂ ਵੀਰ ਬਣੂੰ!
ਡੈਡੀ ਜੀ ਮੇਰਾ ਫਿਕਰ ਕਰਕੇ, ਕੱਲੇ ਬਹਿ ਕੇ ਰੋਂਦੇ ਤਾਂ ਨਈ
ਭਤੀਜੇ ਤੇਰੇ ਦੋਵੇਂ ਤੈਨੂੰ ਪਿੰਡ ਗਈ ਨੂੰ ਸਤਾਉਂਦੇ ਤਾਂ ਨਈਂ
ਪਹਿਲਾਂ ਵੀ ਨਹੀਂ ਸੀ ਨਿੱਮ ਤੋਂ ਕੌੜਾ
ਪਹਿਲਾਂ ਵੀ ਨਹੀਂ ਸੀ ਨਿੱਮ ਤੋਂ ਕੌੜਾ
ਹੁਣ ਵੀ ਮਿੱਠੜੀ ਖੀਰ ਬਣੂੰ
ਜਿੰਨੇ ਮਰਜ਼ੀ ਕੇਕ ਤੂੰ ਕੱਟ ਲਈ
ਤੇਰਾ ਹਰ ਜਨਮ ਵਿੱਚ ਮੈਂ ਵੀਰ ਬਣੂੰ!
ਤੂੰ ਸਮਝੀਂ ਨਾ ਕੱਲੀ ਰਹਿ ਗਈ, ਮੈ ਸਦਾ ਹੀ ਤੇਰੇ ਨਾਲ ਹਾਂ
ਤੂੰ ਓਹੀ ਮੇਰੀ ਭੈਣ ਅਮਨ ਤੇ ਮੈਂ ਵੀਰ ਤੇਰਾ ਗੁਰਲਾਲ ਹਾਂ
ਤੂੰ ਨਿਡਰ ਹੋ ਕੇ ਰਿਹਾ ਕਰ ਤਾਂ
ਤੂੰ ਨਿਡਰ ਹੋ ਕੇ ਰਿਹਾ ਕਰ ਤਾਂ
ਹੀ ਤੇਰੀ ਸ਼ਮਸੀਰ ਬਣੂੰ
ਜਿੰਨੇ ਮਰਜ਼ੀ ਕੇਕ ਤੂੰ ਕੱਟ ਲਈ
ਤੇਰਾ ਹਰ ਜਨਮ ਵਿੱਚ ਮੈਂ ਵੀਰ ਬਣੂੰ!
ਜਿੰਨੇ ਮਰਜ਼ੀ ਕੇਕ ਤੂੰ ਕੱਟ ਲਈ
ਤੇਰਾ ਹਰ ਜਨਮ ਵਿੱਚ ਮੈਂ ਵੀਰ ਬਣੂੰ!