ਤੇਰੇ ਕੀਤੇ ਗੁਨਾਹਾਂ ਦੀ ਕਿਤਾਬ ਮੇਰੇ ਕੋਲ ਹੈ
ਤੇਰੇ ਕੀਤੇ ਗੁਨਾਹਾਂ ਦੀ ਕਿਤਾਬ ਮੇਰੇ ਕੋਲ ਹੈ
ਕੱਲੇ - ਕੱਲੇ ਸਵਾਲ ਦਾ ਜਵਾਬ ਮੇਰੇ ਕੋਲ ਹੈ
ਤੇਰੇ ਕੀਤੇ ਹੋਏ ਗੁਨਾਹਾਂ ਦੀ ਕਿਤਾਬ ਮੇਰੇ ਕੋਲ ਹੈ
ਤੇਰੀ ਖੁਸ਼ੀ ਲਈ ਮੇਰਾ ਹਾਰਨਾ ਬਹੁਤ ਜਰੂਰੀ ਸੀ
ਤੇਰੀ ਖੁਸ਼ੀ ਲਈ ਮੇਰਾ ਹਾਰਨਾ ਬਹੁਤ ਜਰੂਰੀ ਸੀ
ਹਾਰ ਚ ਜੋ ਤੂੰ ਦਿੱਤਾ ਉਹ ਖਿਤਾਬ ਮੇਰੇ ਕੋਲ ਹੈ |
ਤੇਰੇ ਕੀਤੇ ਹੋਏ ਗੁਨਾਹਾਂ ਦੀ ਕਿਤਾਬ ਮੇਰੇ ਕੋਲ ਹੈ
ਤੇਰੀ ਸੋਚ ਤਾਂ ਸ਼ੱਜਣਾ ਲੱਗੇ ਸ਼ਹਿਰ ਬੇਗਾਨੇ ਦੀ

ਪਰ ਮੇਰੀ ਸੋਚ ਚ' ਮੇਰਾ ਪੰਜਾਬ ਮੇਰੇ ਕੋਲ ਹੈ |
ਤੇਰੇ ਕੀਤੇ ਹੋਏ ਗੁਨਾਹਾਂ ਦੀ ਕਿਤਾਬ ਮੇਰੇ ਕੋਲ ਹੈ
ਮਹਿਫ਼ਲ ਦੇ ਵਿੱਚ ਜਾਮ ਸੀ ਤੇਰੇ ਨਾਲ ਉਡਾਇਆ
ਮਹਿਫ਼ਲ ਦੇ ਵਿੱਚ ਜਾਮ ਸੀ ਤੇਰੇ ਨਾਲ ਉਡਾਇਆ
ਅੱਜ ਓਸੇ ਮਹਿਫ਼ਲ ਵਾਲੀ ਸ਼ਰਾਬ ਮੇਰੇ ਕੋਲ ਹੈ |
ਤੇਰੇ ਕੀਤੇ ਹੋਏ ਗੁਨਾਹਾਂ ਦੀ ਕਿਤਾਬ ਮੇਰੇ ਕੋਲ ਹੈ
ਤੂੰ ਧਰਤੀ ਵੰਡ ਲਈ ਏ, ਮੇਰੇ ਬਾਬੇ ਨਾਨਕ ਵਾਲੀ
ਤੂੰ ਧਰਤੀ ਵੰਡ ਲਈ ਏ, ਮੇਰੇ ਬਾਬੇ ਨਾਨਕ ਵਾਲੀ
ਬਿਆਸ, ਸਤਲੁਜ ਸਾਥੋਂ ਜੇਹਲਮ ਚਿਨਾਬ ਤੇਰੇ ਕੋਲ ਹੈ
ਤੇਰੇ ਕੀਤੇ ਹੋਏ ਗੁਨਾਹਾਂ ਦੀ ਕਿਤਾਬ ਮੇਰੇ ਕੋਲ ਹੈ
ਕੱਚਿਆਂ ਟਾਣਿਆਂ ਤੇ ਬਹਿਕੇ, ਦਰਦੀ ਨਾ ਡਿੱਗ ਜਾਵੀ

ਜਦ ਸ਼ਾਇਰ ਕਵੀ ਹੋਣਦਾ ਖਿਤਾਬ ਤੇਰੇ ਕੋਲ ਹੈ