ਜੇ ਤੇਰੇ ਨਾਲ ਦਗਾ ਕਮਾਵਾਂ ਤਾਂ ਮਰਦਾਂ ਵਾਲੀ ਗੱਲ ਨਹੀਂ,

ਅੱਧ ਵਿਚਕਾਰ ਛੱਡਕੇ ਜਾਵਾਂ ਤਾਂ ਮਰਦਾਂ ਵਾਲੀ ਗੱਲ ਨਹੀਂ
ਜੇ ਤੇਰੇ ਨਾਲ ਦਗਾ ਕਮਾਵਾਂ ਤਾਂ ਮਰਦਾਂ ਵਾਲੀ ਗੱਲ ਨਹੀਂ
ਮਾਸੂਮੀਅਤ ਵਾਲੀ ਝਲਕ ਹੈ ਪੈਂਦੀ ਨੀ ਤੇਰੇ ਚਿਹਰੇ ਤੋਂ

ਨਾਜਾਇਜ ਹੀ ਫਾਇਦਾ ਉਠਾਵਾਂ, ਤਾਂ ਮਰਦਾਂ ਵਾਲੀ ਗੱਲ ਨਹੀਂ
ਜੇ ਤੇਰੇ ਨਾਲ ਦਗਾ ਕਮਾਵਾਂ ਤਾਂ ਮਰਦਾਂ ਵਾਲੀ ਗੱਲ ਨਹੀਂ
ਦੋ ਘੁੱਟ ਪੀ ਕੇ ਤੇਰੇ ਨੈਣਾਂ ਵਿੱਚੋ ਸਿਦਕ ਹੀ ਆ ਜਾਵੇ

ਫਿਰ ਵੀ ਠੇਕੇ ਵੱਲ ਜਾਵਾਂ, ਤਾਂ ਮਰਦਾਂ ਵਾਲੀ ਗੱਲ ਨਹੀਂ
ਜੇ ਤੇਰੇ ਨਾਲ ਦਗਾ ਕਮਾਵਾਂ ਤਾਂ ਮਰਦਾਂ ਵਾਲੀ ਗੱਲ ਨਹੀਂ
ਮੇਰੇ ਵਿੱਚ ਹੀ ਹੋਣਗੀਆਂ ਲੱਖ ਕਮੀਆਂ ਕਿਤੇ ਨਾ ਕਿਤੇ

ਤੈਨੂੰ ਬੇਵਫਾ ਕਹਿ ਕੇ ਬੁਲਾਵਾਂ, ਤਾਂ ਮਰਦਾਂ ਵਾਲੀ ਗੱਲ ਨਹੀਂ
ਜੇ ਤੇਰੇ ਨਾਲ ਦਗਾ ਕਮਾਵਾਂ ਤਾਂ ਮਰਦਾਂ ਵਾਲੀ ਗੱਲ ਨਹੀਂ
ਕਿਰਪਾਲ ਦੀ ਜੁਬਾਨ ਉੱਤੇ ਬਸ ਤੇਰਾ ਹੀ ਜਿਕਰ ਹੋਵੇਗਾ

ਜੇ ਵੇਰਕਾ ਪਿੰਡ ਭੁੱਲ ਜਾਵਾਂ, ਤਾਂ ਮਰਦਾਂ ਵਾਲੀ ਗੱਲ ਨਹੀਂ
ਜੇ ਤੇਰੇ ਨਾਲ ਦਗਾ ਕਮਾਵਾਂ ਤਾਂ ਮਰਦਾਂ ਵਾਲੀ ਗੱਲ ਨਹੀਂ
ਜੇ ਤੇਰੇ ਨਾਲ ਦਗਾ ਕਮਾਵਾਂ ਤਾਂ ਮਰਦਾਂ ਵਾਲੀ ਗੱਲ ਨਹੀਂ
ਮਰਦਾਂ ਵਾਲੀ ਗੱਲ ਨਹੀਂ
ਮਰਦਾਂ ਵਾਲੀ ਗੱਲ ਨਹੀਂ