ਤੇਰਾ ਲਾਇਆ ਹਰ ਇਲਜਾਮ ਮੇਰੇ, ਸਿਰ ਮੱਥੇ ।
ਤੂੰ ਕੀਤਾ ਥਾਂ ਥਾਂ ਮੈਨੂੰ ਬਦਨਾਮ ਮੇਰੇ, ਸਿਰ ਮੱਥੇ ।
ਤੇਰਾ ਲਾਇਆ ਹਰ ਇਲਜ਼ਾਮ ਮੇਰੇ, ਸਿਰ ਮੱਥੇ
ਗੈਰਾ ਦੇ ਪਿੱਛੇ ਲੱਗ ਜੋ ਤਕਸੀਮ ਕੀਤੇ ਤੂੰ,
ਗੈਰਾਂ ਪਿੱਛੇ ਲੱਗ ਜੋ ਤਕਸੀਮ ਕੀਤੇ ਤੂੰ
ਜ਼ਿੰਦਗੀ ਦੇ ਗਮ ਤਮਾਮ ਮੇਰੇ, ਸਿਰ ਮੱਥੇ ।
ਤੇਰਾ ਲਾਇਆ ਸਾਰੇ ਇਲਜ਼ਾਮ ਮੇਰੇ, ਸਿਰ ਮੱਥੇ
ਬੜਾ ਸ਼ੌਂਕ ਸੀ ਤੈਨੂੰ ਵੱਖ ਹੋ ਕੇ ਜਿਉਣ ਦਾ,
ਬੜਾ। ਸ਼ੌਂਕ ਸੀ ਤੈਨੂੰ ਵੱਖ ਹੋ ਕੇ ਜਿਉਣ ਦਾ,
ਤੇਰਾ ਜਾਣ ਦਾ ਆਖਰੀ ਸਲਾਮ ਮੇਰੇ, ਸਿਰ ਮੱਥੇ।
ਤੇਰਾ ਲਾਇਆ ਹਰ ਇਲਜਾਮ ਮੇਰੇ ਸਿਰ ਮੱਥੇ
ਤੇਰੀ ਹਕੀਕਤ ਜਾਨਣ ਦੇ ਬਾਵਜੂਦ ਵੀ ਮੈਂ
ਤੇਰੀ ਹਕੀਕਤ ਜਾਨਣ ਦੇ ਬਾਵਜੂਦ ਵੀ ਮੈਂ,
ਬਣ ਕੇ ਰਿਹਾ ਤੇਰਾ ਗੁਲਾਮ ਮੇਰੇ, ਸਿਰ ਮੱਥੇ ।
ਤੇਰਾ ਲਾਇਆ ਹਰ ਇਲਜਾਮ ਮੇਰੇ ਸਿਰ ਮੱਥੇ
ਮੇਰੇ ਤੋਂ ਵੱਖ ਕੀਤੇ ਤੂੰ ਮੇਰੇ ਜਿਗਰ ਦੇ ਟੋਟੇ,
ਮੇਰੇ ਤੋਂ ਵੱਖ ਕੀਤੇ ਤੂੰ ਮੇਰੇ ਜਿਗਰ ਦੇ ਟੋਟੇ,
ਆਇਆ ਨਾ ਉਹਨਾਂ ਦਾ ਪੈਗ਼ਾਮ ਮੇਰੇ, ਸਿਰ ਮੱਥੇ।
ਤੇਰਾ ਲਾਇਆ ਹਰ ਇਲਜ਼ਾਮ ਮੇਰੇ ਸਿਰ ਮੱਥੇ
ਖੁਦਾ ਕਰੇ ਤੈਨੂੰ ਜ਼ਿੰਦਗੀ ਵਿੱਚ ਪਛਤਾਵਾ ਮਿਲੇ,
ਖੁਦਾ ਕਰੇ ਤੈਨੂੰ ਜ਼ਿੰਦਗੀ ਵਿੱਚ ਪਛਤਾਵਾ ਮਿਲੇ
ਮੇਰਾ ਮਿੱਟੀ ਵਿੱਚ ਰੋਲਿਆ ਨਾਮ ਮੇਰੇ, ਸਿਰ ਮੱਥੇ।
ਤੇਰਾ ਲਾਇਆ ਹਰ ਇਲਜਾਮ ਮੇਰੇ ਸਿਰ ਮੱਥੇ
ਤੇਰੀਆਂ ਖੁਸ਼ੀਆਂ ਪੂਰੀਆਂ ਕਰਦਾ ਕ੍ਰਿਪਾਲ ,
ਤੇਰੀਆਂ ਖੁਸ਼ੀਆਂ ਪੂਰੀਆਂ ਕਰਦਾ ਕ੍ਰਿਪਾਲ
ਆਪਣੇ ਚਾਅ ਕਰ ਗਿਆ ਨਿਲਾਮ ਮੇਰੇ, ਸਿਰ ਮੱਥੇ।
ਤੇਰਾ ਲਾਇਆ ਹਰ ਇਲਜ਼ਾਮ ਮੇਰੇ ਸਿਰ ਮੱਥੇ