ਨਾ ਜਿੱਤ ਦੀ ਗੱਲ ਕਰ ਨਾ ਹਾਰ ਦੀ ਗੱਲ ਕਰ
ਮੇਰੇ ਨਾਲ ਤਾਂ ਸੱਜਣਾ ਬਸ ਪਿਆਰ ਦੀ ਗੱਲ ਕਰ
ਨਾ ਜਿੱਤ ਦੀ ਗੱਲ ਕਰ ਨਾ ਹਾਰ ਦੀ ਗੱਲ ਕਰ
ਮੇਰੇ ਨਾਲ ਤਾਂ ਸੱਜਣਾ ਬਸ ਪਿਆਰ ਦੀ ਗੱਲ ਕਰ
ਕਿਉਂ ਸੁਣਾਉਂਦਾ ਏ ਦਾਸਤਾਂ ਉਜੜੇ ਬਾਗਾਂ ਦੀ
ਕਿਉਂ ਸੁਣਾਉਂਦਾ ਏ ਦਾਸਤਾਂ ਉਜੜੇ ਬਾਗਾਂ ਦੀ
ਹਾਲ ਦੀ ਘੜੀ ਤਾਂ ਗੁਲਜਾਰ ਦੀ ਗੱਲ ਕਰ
ਨਾ ਜਿੱਤ ਦੀ ਗੱਲ ਕਰ, ਨਾ ਹਾਰ ਦੀ ਗੱਲ ਕਰ
ਮੇਰੇ ਨਾਲ ਤਾਂ ਸੱਜਣਾ ਬਸ ਪਿਆਰ ਦੀ ਗੱਲ ਕਰ
ਹਕੀਮ ਨੂੰ ਵੀ ਜੋ ਆਪਣਾ ਅਸਰ ਵਿਖਾ ਜਾਵੇ
ਹਕੀਮ ਨੂੰ ਵੀ ਜੋ ਆਪਣਾ ਅਸਰ ਵਿਖਾ ਜਾਵੇ
ਤੂੰ ਏਦਾਂ ਦੇ ਹੀ ਇਸ਼ਕ ਬੁਖਾਰ ਦੀ ਗੱਲ ਕਰ
ਨਾ ਜਿੱਤ ਦੀ ਗੱਲ ਕਰ, ਨਾ ਹਾਰ ਦੀ ਗੱਲ ਕਰ
ਮੇਰੇ ਨਾਲ ਤਾਂ ਸੱਜਣਾ ਬਸ ਪਿਆਰ ਦੀ ਗੱਲ ਕਰ
ਬਹਿਕੇ ਮੇਰੇ ਸਾਹਵੇਂ ਦਿਲ ਦਾ ਹਾਲ ਸੁਣਾ ਮੈਨੂੰ
ਬਹਿਕੇ ਮੇਰੇ ਸਾਹਵੇਂ ਦਿਲ ਦਾ ਹਾਲ ਸੁਣਾ ਮੈਨੂੰ
ਦੋ ਦਿਲਾਂ ਵਿੱਚ ਖੜਕਦੀ ਤਾਰ ਦੀ ਗੱਲ ਕਰ
ਨਾ ਜਿੱਤ ਦੀ ਗੱਲ ਕਰ, ਨਾ ਹਾਰ ਦੀ ਗੱਲ ਕਰ
ਮੇਰੇ ਨਾਲ ਤਾਂ ਸੱਜਣਾ ਬਸ ਪਿਆਰ ਦੀ ਗੱਲ ਕਰ
ਪੱਤ ਝੜਦਾ ਮੌਸਮ ਸ਼ਾਇਦ ਹੀ, ਆਵੇ ਜਾਂ ਨਾ ਆਵੇ
ਪੱਤ ਝੜਦਾ ਮੌਸਮ ਸ਼ਾਇਦ ਹੀ, ਆਵੇ ਜਾਂ ਨਾ ਆਵੇ
ਬਹਾਰ ਵਿੱਚ ਕ੍ਰਿਪਾਲ ਨਾਲ ਤਕਰਾਰ ਦੀ ਗੱਲ ਕਰ
ਨਾ ਜਿੱਤ ਦੀ ਗੱਲ ਕਰ, ਨਾ ਹਾਰ ਦੀ ਗੱਲ ਕਰ
ਮੇਰੇ ਨਾਲ ਤਾਂ ਸੱਜਣਾ ਬਸ ਪਿਆਰ ਦੀ ਗੱਲ ਕਰ