ਤੇਰੇ ਜਨਮ ਦਿਹਾੜਾ ਵੀਰਾ ਕਿੰਝ ਕੇਕ ਕੱਟਾਂ ਮੈਂ ਤੇਰਾ.
ਤੂੰ ਤਾਂ ਮੈਨੂੰ ਦਿੱਖਦਾ ਨਹੀਂ, ਦਿਲ ਭੁੱਬੀ ਰੋਂਦਾ ਏ ਮੇਰਾ.
ਤੇਰੇ ਜਨਮ ਦਿਹਾੜਾ ਵੀਰਾ ਕਿੰਝ ਕੇਕ ਕੱਟਾਂ ਮੈਂ ਤੇਰਾ |
ਕਿੰਝ ਕੇਕ ਕੱਟਾਂ ਮੈਂ ਤੇਰਾ |
ਚਾਅ ਹੋਣਾ ਸੀ ਕਿੰਨਾ ਜੇ ਤੇਰੇ ਨਾਲ ਮਨਾਉਂਦੀ ਜੇ.
ਬਾਬਾ ਬਕਾਲਾ ਸਾਹਿਬ ਤੋਂ ਪਿੰਡ ਕਸੇਲ ਆਉਂਦੀ ਜੇ.
ਪਿੰਡ ਚੋਂ ਘਰ ਵੜਦਿਆਂ ਦਿਸਣਾ ਸੀ ਤੇਰਾ ਚਿਹਰਾ
ਤੇਰੇ ਜਨਮ ਦਿਹਾੜਾ ਵੀਰਾ ਕਿੰਝ ਕੇਕ ਕੱਟਾਂ ਮੈਂ ਤੇਰਾ |
ਕਿੰਝ ਕੇਕ ਕੱਟਾਂ ਮੈਂ ਤੇਰਾ |
ਕਾਸ਼ ਕਿਤੇ ਮੈਂ ਆ ਕੇ ਦੁੱਖ ਸੁੱਖ ਤੇਰੇ ਨਾਲ ਵੰਡਾਉਂਦੀ ਵੇ.
ਤੂੰ ਸਾਹਾਂ ਤੋਂ ਛੁਟਕਾਰਾ ਪਾ ਜ਼ੇ ਮੈਂ ਕਦੇ ਨੀ ਸੀ ਚਾਹੁੰਦੀ ਵੇ.
ਹੁਣ ਭਾਂਅ ਭਾਂਅ ਕਰਦਾ ਬਾਬਲ ਤੇ ਸੁੰਨਾਂ ਹਰ ਬਨੇਰਾ
ਤੇਰੇ ਜਨਮ ਦਿਹਾੜਾ ਵੀਰਾ ਕਿੰਝ ਕੇਕ ਕੱਟਾਂ ਮੈਂ ਤੇਰਾ |
ਕਿੰਝ ਕੇਕ ਕੱਟਾਂ ਮੈਂ ਤੇਰਾ |
ਮੇਰੇ ਹਰ ਸਾਹ ਵਿਚ ਤੂੰ ਤੇ ਧੜਕਣ ਵਿੱਚ ਵੀ ਤੂੰ ਹੀ ਵੱਸੇਂ.
ਕਦੋ ਕਿੱਥੇ ਮੈਂ ਕੀ ਕੀ ਕਰਨਾ ਤੂੰ ਬਾਹੋਂ ਫ਼ੜ ਨਾ ਮੈਨੂੰ ਦੱਸੇਂ.
ਤੂੰ ਹੁੰਦਾ ਤਾਂ ਚਾਨਣ ਸੀ ਹੋਣਾ, ਹੁਣ ਜੀਵਨ ਵਿੱਚ ਹਨੇਰਾ
ਤੇਰੇ ਜਨਮ ਦਿਹਾੜਾ ਵੀਰਾ ਕਿੰਝ ਕੇਕ ਕੱਟਾਂ ਮੈਂ ਤੇਰਾ |
ਕਿੰਝ ਕੇਕ ਕੱਟਾਂ ਮੈਂ ਤੇਰਾ |
ਤੇਰੀ ਫ਼ੋਟੋ ਚੁੰਮ ਚੁੰਮ ਕੇ ਵੇ ਮੈਂ ਰੀਝਾਂ ਦੇ ਨਾਲ ਰੱਖਾਂ ਵੇ.
ਕਦੇ ਕਦੇ ਵੇਖਕੇ ਤੈਨੂੰ ਭਰਦੀ ਰਹਿੰਦੀ ਹੈ ਮੈਂ ਅੱਖਾਂ ਵੇ
ਦੁੱਖ ਤੇਰਾ ਪੀ ਜਾਵੇ ਨਹੀਂ ’ਅਮਨ’ ਦਾ ਵੱਡਾ ਜੇਰਾ
ਤੇਰੇ ਜਨਮ ਦਿਹਾੜਾ ਵੀਰਾ ਕਿੰਝ ਕੇਕ ਕੱਟਾਂ ਮੈਂ ਤੇਰਾ |
ਕਿੰਝ ਕੇਕ ਕੱਟਾਂ ਮੈਂ ਤੇਰਾ |
ਕਿੰਝ ਕੇਕ ਕੱਟਾਂ ਮੈਂ ਤੇਰਾ |