ਕੀ ਅੰਬਰੋਂ ਚੰਨ ਲਿਆਉਣਾ ਸੀਗਾ
ਕੀ ਅੰਬਰੋਂ ਚੰਨ ਲਿਆਉਣਾ ਸੀਗਾ
ਵੱਖਰਾ ਹੀ ਚੰਨ ਚੜਾ ਬੈਠੇ
ਪ੍ਰਦੇਸੀ ਦੇ ਨਾਲ ਲਾ ਕੇ ਅੱਖਾਂ
ਇਕ ਹੋਰ ਸਿਆਪਾ ਪਾ ਬੈਠੇ
ਉਸਦਾ ਦਿਲ ਸੰਭਾਲ ਕੇ ਰੱਖਿਆ
ਉਸਦਾ ਦਿਲ ਸੰਭਾਲ ਕੇ ਰੱਖਿਆ
ਤੇ ਆਪਣਾ ਦਿਲ ਗਵਾ ਬੈਠੇ
ਪ੍ਰਦੇਸੀ ਦੇ ਨਾਲ ਲਾ ਕੇ ਅੱਖਾਂ
ਇਕ ਹੋਰ ਸਿਆਪਾ ਪਾ ਬੈਠੇ
ਬੜਾ ਵੇਖਿਆ ਸੀਗਾ ਰਸਤਾ ਉਸਦਾ
ਬੜਾ ਵੇਖਿਆ ਸੀਗਾ ਰਸਤਾ ਉਸਦਾ
ਲੱਗਦਾ ਰਾਹ ਗ਼ਲਤ ਨਜ਼ਰ ਟਿਕਾ ਬੈਠੇ
ਪ੍ਰਦੇਸੀ ਦੇ ਨਾਲ ਲਾ ਕੇ ਅੱਖਾਂ
ਇਕ ਹੋਰ ਸਿਆਪਾ ਪਾ ਬੈਠੇ
ਫਿਰ ਸੱਜਣ ਆਏ ਬਣ ਹਵਾ ਦਾ ਬੁੱਲ੍ਹਾ
ਫਿਰ ਸੱਜਣ ਆਏ ਬਣ ਹਵਾ ਦਾ ਬੁੱਲ੍ਹਾ
ਆ ਦਰਦੀ ਗਲ ਨਾਲ ਲੈ ਬੈਠੇ
ਪ੍ਰਦੇਸੀ ਦੇ ਨਾਲ ਲਾ ਕੇ ਅੱਖਾਂ
ਇਕ ਹੋਰ ਸਿਆਪਾ ਪਾ ਬੈਠੇ
ਕੀ ਅੰਬਰੋਂ ਚੰਨ ਲਿਆਉਣਾ ਸੀਗਾ
ਇਕ ਵੱਖਰਾ ਹੀ ਚੰਨ ਚੜਾ ਬੈਠੇ
ਪ੍ਰਦੇਸੀ ਦੇ ਨਾਲ ਲਾ ਕੇ ਅੱਖਾਂ
ਇਕ ਹੋਰ ਸਿਆਪਾ ਪਾ ਬੈਠੇ