ਜਾਨ ਵਾਰ ਕੇ ਮਿਲ ਜਾਏ ਬੇਸ਼ੱਕ,
ਫਿਰ ਵੀ ਮੈਨੂੰ ਸਸਤੀ,
ਤੇਰੇ ਨਾਂਮ ਦੀ ਮਸਤੀ ਸਾਂਈਆਂ,
ਤੇਰੇ ਨਾਂਮ ਦੀ ਮਸਤੀ,
ਵਿੱਚ ਪਿੰਜਰ ਦੇ ਖੂਨ ਦੌੜਦਾ,
ਸਾਹ ਤੂੰ ਜਿਸ ਵਿੱਚ ਫੂਕੇ,
ਅੰਦਰ ਬੈਠ ਪਪੀਹਾ ਇਸ ਦੇ,
ਕੋਇਲ ਵਾਂਗੂੰ ਕੂਕੇ,
ਤੇਰੀ ਮਰਜ਼ੀ ਅੱਗੇ ਸਾਂਈਆਂ,
ਸਾਡੀ ਕੀ ਏ ਹਸਤੀ,
ਤੇਰੇ ਨਾਂਮ ਦੀ ਮਸਤੀ ਸਾਂਈਆਂ,
ਤੇਰੇ ਨਾਂਮ ਦੀ ਮਸਤੀ,
ਢੇਰ ਰਾਖ ਦਾ ਕਰ ਦਿੰਦਾ ਤੂੰ,
ਜੋ ਨਹੀਂ ਭਾਣਾ ਮੰਨਦਾ,
ਜੋ ਤੇਰੇ ਭਾਣੇ ਵਿੱਚ ਰਹਿੰਦਾ,
ਉਹਨੂੰ ਨਾਮ ਚ ਰੰਗਦਾ,
ਤੇਰੇ ਭਾਣੇ ਹੱਸਦੀ ਵੱਸਦੀ,
ਉਜੜ ਜਾਂਦੀ ਬਸਤੀ,
ਤੇਰੇ ਨਾਂਮ ਦੀ ਮਸਤੀ ਸਾਂਈਆਂ,
ਤੇਰੇ ਨਾਂਮ ਦੀ ਮਸਤੀ,
ਚੱਲਦਾ ਭਾਣੇ ਵਿੱਚ ਦਵਿੰਦਰ,
ਕਰਦਾ ਨਹੀ ਮਨ ਮਾਨੀ,
ਤੂੰ ਹੀ ਉਸ ਦਾ ਮੀਤ ਸਾਜਨਾ,
ਤੂੰ ਹੀ ਦਿਲਵਰ ਜਾਨੀ,
ਲੱਖ ਚੋਰਾਸੀ ਜੂਨ ਦੇ ਵਿੱਚੋਂ,
ਮੁੱਕ ਜਾਏ ਮੇਰੀ ਗਸਤੀ,
ਤੇਰੇ ਨਾਂਮ ਦੀ ਮਸਤੀ ਸਾਂਈਆਂ,
ਤੇਰੇ ਨਾਂਮ ਦੀ ਮਸਤੀ,
[Male Vocal]
[Violin Solo]
[Guitar Solo]
[Outro]
[Final Chorus]
[Chorus]
[Pre Chorus]
[Chorus]
[Bridge]
[Verse]
[Intro]
[Pre-Intro]