ਉਚਿਆਂ ਅੱਗੇ ਪੂਛ ਹਿਲਾਉਂਦੀ,
ਦੁੱਖੀਆ ਨੂੰ ਇਹ ਹੋਰ ਰਵਾਉਂਦੀ,
ਬੋਟ ਗਰੀਬਾਂ ਦੇ ਖਾਂ ਲੈਂਦੀ,
ਕਰਦੀ ਨਹੀ ਲਿਹਾਜ਼,
ਦੁਨੀਆਂ ਐਸੀ ਧੋਖੇਬਾਜ਼,
ਦੁਨੀਆਂ ਐਸੀ ਧੋਖੇਬਾਜ਼,
ਮਤਲਬ ਦੇ ਲਈ ਬਾਪ ਬਣਾਉਂਦੀ,
ਮਤਲਬ ਨਿੱਕਲੇ ਦਿਲੋਂ ਭਲਾਂਉਂਦੀ,
ਦੂਜਿਆਂ ਦੇ ਘਰ ਨਿੱਤ ਝਾਕਦੀ,
ਆਪ ਛੁਪਾਵੇ ਰਾਜ਼,
ਦੁਨੀਆਂ ਐਸੀ ਧੋਖੇਬਾਜ਼ ,
ਦੁਨੀਆਂ ਐਸੀ ਧੋਖੇਬਾਜ਼,
ਉੱਗਲੀ ਲਾ ਕੇ ਕਰੇ ਤਮਾਸ਼ੇ,
ਲੁੱਟ ਲੈਂਦੀ ਇਹ ਸੱਭ ਦੇ ਹਾਸੇ,
ਭਾਈਆਂ ਦੇ ਵਿੱਚ ਫੁੱਟ ਪਵਾਵੇਂ,
ਗੁੱਝੇ ਕਰਦੀ ਕਾਜ਼,
ਦੁਨੀਆਂ ਐਸੀ ਧੋਖੇਬਾਜ਼,
ਦੁਨੀਆਂ ਐਸੀ ਧੋਖੇਬਾਜ਼,
ਨਿੱਤ ਕੋਜ਼ੀਆਂ ਚਾਲਾਂ ਚੱਲੇ,
ਝੂਠ ਬੋਲ ਕੇ ਭਰਦੀ ਗੱਲ੍ਹੇ,
ਜਿਹੜਾ ਇਹਨੂੰ ਟੰਗੀ ਰੱਖੇ,
ਉਹਦੀ ਕਰੇ ਮਸਾਜ,
ਦੁਨੀਆਂ ਐਸੀ ਧੋਖੇਬਾਜ਼,
ਦੁਨੀਆਂ ਐਸੀ ਧੋਖੇਬਾਜ਼,
ਬੇੜੀ ਦੇ ਵਿੱਚ ਵੱਟੇ ਪਾਉਂਦੀ,
ਅੰਬਰੋਂ ਗੁੱਡੀ ਫੜ੍ਹਕੇ ਲਾਹੁੰਦੀ,
ਆਪੇ ਮੀਆਂ ਮਿੱਠੂ ਬਣਕੇ,
ਖੁਦ ਤੇ ਕਰਦੀ ਨਾਜ਼,
ਦੁਨੀਆਂ ਐਸੀ ਧੋਖੇਬਾਜ਼,
ਦੁਨੀਆਂ ਐਸੀ ਧੋਖੇਬਾਜ਼,
ਮੜ੍ਹੀਆਂ ਉਤੇ ਦੀਪ ਜਗਾਉਂਦੀ,
ਜਿਉਂਦਿਆਂ ਨੂੰ ਨਾ ਦੇਖਣਾ ਚਾਹੁੰਦੀ,
ਰੋਂਦਿਆਂ ਦੇਖ ਕੇ ਖੁਸ਼ੀ ਮਨਾਵੇ,
ਛੇੜ ਛੇੜ ਕੇ ਸਾਜ਼,
ਦੁਨੀਆਂ ਐਸੀ ਧੋਖੇਬਾਜ਼,
ਦੁਨੀਆਂ ਐਸੀ ਧੋਖੇਬਾਜ਼,
ਨਸ਼ਾ ਵੇਚ ਕੇ ਕਰੇ ਗੁਜਾਰੇ,
ਘੁੰਮਣ ਸੜਕਾਂ ਤੇ ਹਤਿਆਰੇ,
ਜੋ ਵੀ ਕਰਦਾ ਪੁੱਠੇ ਕਾਰੇ,
ਉਸਨੂੰ ਬਖਸ਼ੇ ਤਾਜ਼,
ਦੁਨੀਆਂ ਐਸੀ ਧੋਖੇਬਾਜ਼,
ਦੁਨੀਆਂ ਐਸੀ ਧੋਖੇਬਾਜ਼,
ਰਿਸ਼ਤਿਆਂ ਦੇ ਵਿੱਚ ਮਾਰੇ ਭਾਨੀ,
ਵੈਸੇ ਭੋਲ਼ੀ ਬਣਦੀ ਦਾਨੀ,
ਕਰਨ ਲਈ ਸੱਭ ਮਾੜੇ ਧੰਦੇ,
ਬੈਠੀ ਖੋਲ੍ਹ ਗਿਰਾਜ,
ਦੁਨੀਆਂ ਐਸੀ ਧੋਖੇਬਾਜ਼,
ਦੁਨੀਆਂ ਐਸੀ ਧੋਖੇਬਾਜ਼,
ਗੁਰੂ ਘਰਾਂ ਵਿੱਚ ਪੱਗ ਰੋਲਦੀ,
ਮੰਦਿਰਾਂ ਦੇ ਵਿੱਚ ਕੁਫਰ ਤੋਲਦੀ,
ਵਿੱਚ ਮਸੀਤਾਂ ਬੱਕਰੇ ਖਾ ਕੇ,
ਕਰਦੀ ਅਦਾ ਨਮਾਜ਼,
ਦੁਨੀਆਂ ਐਸੀ ਧੋਖੇਬਾਜ਼,
ਦੁਨੀਆਂ ਐਸੀ ਧੋਖੇਬਾਜ਼,
ਰਿਸ਼ਵਤਖੋਰੀ ਚਾਰੇ ਪਾਸੇ,
ਜਿੱਧਰ ਦੇਖੋ ਹੋਣ ਤਮਾਸ਼ੇ,
ਵੱਟ ਲੈਂਦੇ ਨੇ ਨੇਤਾ ਪਾਸਾ,
ਜਿਸਤੇ ਗਿਰਦੀ ਗਾਜ,
ਦੁਨੀਆਂ ਐਸੀ ਧੋਖੇਬਾਜ਼,
ਦੁਨੀਆਂ ਐਸੀ ਧੋਖੇਬਾਜ਼,
ਨਾਲ ਦਵਿੰਦਰ ਕਰਦੀ ਠੱਗੀਆ,
ਜਿਸ ਦੇ ਚੋਟਾਂ ਦਿਲ ਤੇ ਲੱਗੀਆ,
ਜਿਹੜਾ ਤੀਰ ਟਿਕਾਣੇ ਲਾਉਂਦਾ,
ਆਪ ਨਿਸ਼ਾਨੇਬਾਜ਼,
ਇਹ ਦੁਨੀਆਂ ਐਸੀ ਧੋਖੇਬਾਜ਼,
ਦੁਨੀਆਂ ਐਸੀ ਧੋਖੇਬਾਜ਼,
[Male Vocal]
[Female Vocal]
[Violin Solo]
[Guitar Solo]
[Outro]
[Final Chorus]
[Chorus]
[Pre Chorus]
[Bridge]
[Verse]
[Intro]
[Pre-Intro]