ਸਧਨਾ ਸੈਨ ਕਸਾਈ ਤਰਿਆ,
ਪੀਪੇ ਦਾ ਹੰਕਾਰ ਵੀ ਮਰਿਆ,
ਝਾਲਾ ਰਾਣੀ ਬਣ ਕੇ ਦਾਸੀ,
ਉਹਦੇ ਹੀ ਗੁਣ ਗਾ ਗਈ,
ਗਨਿਕਾ ਜਪ ਕੇ ਨਾਮ ਸਾਈਂ ਦਾ,
ਭਵ ਤੋਂ ਤਾਰੀ ਲਾ ਗਈ,
ਨਾਮਦੇਵ ਨੇ ਬਾਹਰ ਬੈਠ ਕੇ,
ਰੱਬ ਦਾ ਨਾਮ ਧਿਆਇਆ,
ਪੰਡਤਾਂ ਨੇ ਲਾਹ ਇੱਜ਼ਤ ਉਸ ਦੀ,
ਮੰਦਿਰ ਪਿੱਛੇ ਬੈਠਾਇਆ।
ਰੱਬ ਨੇ ਦੇਹਰਾ ਆਪ ਘੁਮਾਇਆ,
ਦੁਨੀਆਂ ਧੋਖਾ ਖਾ ਗਈ,
ਗਨਿਕਾ ਜਪ ਕੇ ਨਾਮ ਸਾਈਂ ਦਾ,
ਭਵ ਤੋਂ ਤਾਰੀ ਲਾ ਗਈ,
ਬਾਬਾ ਫ਼ਰੀਦ,ਤੇ ਭਗਤ ਕਬੀਰ ਜੀ,
ਸੱਭ ਨੂੰ ਸਬਕ ਸਿਖਾ ਗਏ,
ਧਰਮਾਂ ਦੇ ਵਿੱਚ ਕੁਝ ਨਹੀਂ ਰੱਖਿਆ,
ਸੱਭ ਨੂੰ ਇਹ ਸਮਝਾ ਗਏ,
ਮਾਇਆ ਵਸੀ ਦਿਮਾਗ ਚ ਸੱਭ ਦੇ,
ਜੱਗ ਤੇ ਭਾਰੀ ਪਾ ਗਈ,
ਗਨਿਕਾ ਜਪ ਕੇ ਨਾਮ ਸਾਈਂ ਦਾ,
ਭਵ ਤੋਂ ਤਾਰੀ ਲਾ ਗਈ,
ਭੀਲਣੀ ਤਰ ਗਈ ਰਾਜੇ ਰਾਮ ਨੂੰ,
ਜੂਠੇ ਬੇਰ ਖੁਆ ਕੇ,
ਬੁਲ੍ਹੇ ਸ਼ਾਹ ਨੇ ਮੁਰਸ਼ਿਦ ਪਾਇਆ,
ਆਪਣਾ ਆਪ ਗੁਆ ਕੇ,
ਮੀਰਾਂ ਫ਼ੜਕੇ ਹੱਥ ਵਿੱਚ ਤੂੰਬਾ,
ਗੁਰੂ ਰਵਿਦਾਸ ਧਿਆ ਗਈ,
ਗਨਿਕਾ ਜਪ ਕੇ ਨਾਮ ਸਾਈਂ ਦਾ,
ਭਵ ਤੋਂ ਤਾਰੀ ਲਾ ਗਈ,
ਦਵਿੰਦਰਾ ਨਾਮ ਧਿਆ ਤੂੰ ਵੀ,
ਮਨ ਚਿਤ ਲਾ ਕੇ ਰੱਬ ਦਾ,
ਜੋ ਲਾ ਮੋਢਾ ਪਾਰ ਲੰਘਾਉਂਦਾ,
ਬੇੜਾ ਸਾਰੇ ਜੱਗ ਦਾ,
ਫਿਰ ਨਾ ਆਖੀਂ ਮੌਤ ਆ ਜੱਸਲਾ,
ਤੇਰੀ ਢੇਰੀ ਢਾਹ ਗਈ,
ਗਨਿਕਾ ਜਪ ਕੇ ਨਾਮ ਸਾਈਂ ਦਾ,
ਭਵ ਤੋਂ ਤਾਰੀ ਲਾ ਗਈ,
[Female Vocal]
[Chorus]
[Outro]
[Violin Solo]
[Guitar Solo]
[Outro]
[Final Chorus]
[Chorus]
[Pre Chorus]
[Bridge]
[Verse]
[Intro]
[Pre-Intro]