ਜੁੱਤੀਆਂ ਵੀ ਗੰਢਦਾ ਤੇ
ਟੁੱਟੀਆਂ ਵੀ ਗੰਢਦਾ,
ਜਾਤ ਦੇ ਹੰਕਾਰੀਆਂ ਨੂੰ ਫੜ ਫੜ ਚੰਡਦਾ ,
ਪੂਰੀ ਕਰਦਾ ਏ ਸੱਭਨਾਂ ਦੀ ਆਸ,
ਮੇਰਾ ਰਵਿਦਾਸ ਗੁਰੂ,
ਜਿਹਨੂੰ ਜਪਦਿਆਂ ਮਿਲੇ ਧਰਵਾਸ,
ਮੇਰਾ ਰਵਿਦਾਸ ਗੁਰੂ,
ਮੀਰਾਂ ਭੁੱਲੀ ਭਟਕੀ ਨੂੰ ਚਰਨਾਂ ਚ ਜੋੜਿਆ,
ਪੀਪੇ ਦਾ ਹੰਕਾਰ ਤੁਸਾਂ ਜਾਤ ਵਾਲ਼ਾ ਤੋੜਿਆ,
ਜੀਹਦਾ ਗੁਣ ਗਾਉਂਦੇ ਧਰਤੀ ਆਕਾਸ਼,
ਮੇਰਾ ਰਵਿਦਾਸ ਗੁਰੂ,
ਜਿਹਨੂੰ ਜਪਦਿਆਂ ਮਿਲੇ ਧਰਵਾਸ,
ਮੇਰਾ ਰਵਿਦਾਸ ਗੁਰੂ,
ਪਾਰਸ ਨੂੰ ਟੰਗ ਜਿਹੜਾ ਕੁੱਲੀ ਵਿੱਚ ਰੱਖਦਾ,
ਕਰ ਕੇ ਕਮਾਈ ਹੱਥੀਂ ਰਾਮ ਨਾਮ ਰੱਟਦਾ,
ਕਰੇ ਝੂਠ ਵਾਲੇ ਪਰਦੇ ਜੋ ਫਾਸ਼,
ਮੇਰਾ ਰਵਿਦਾਸ ਗੁਰੂ,
ਜਿਹਨੂੰ ਜਪਦਿਆਂ ਮਿਲੇ ਧਰਵਾਸ,
ਮੇਰਾ ਰਵਿਦਾਸ ਗੁਰੂ,
ਕਰਦਾ ਦਵਿੰਦਰ ਸਲਾਮ ਐਸੀ ਸੋਚ ਨੂੰ,
ਜਿਹਨੇ ਲੂਣ ਪਾਇਆ ਮਨੂੰਵਾਦ ਵਾਲੀ ਜੋਕ ਨੂੰ,
ਜੀਹਦੀ ਬਾਣੀ ਵਿੱਚ ਜਗਾਹ ਇੱਕ ਖਾਸ,
ਮੇਰਾ ਰਵਿਦਾਸ ਗੁਰੂ,
ਜਿਹਨੂੰ ਜਪਦਿਆਂ ਮਿਲੇ ਧਰਵਾਸ,
ਮੇਰਾ ਰਵਿਦਾਸ ਗੁਰੂ,
[Male Vocal]
[Violin Solo]
[Guitar Solo]
[Bridge]
[Verse]
[Pre-Intro]