ਆਇਆ ਪੋਹ ਦਾ ਮਹੀਨਾ,
ਲ਼ੈ ਕੇ ਦੁੱਖਾਂ ਦੀ ਸੌਗਾਤ ,
ਦਾਦੀ ਪੋਤਿਆਂ ਨੂੰ ਕਹਿੰਦੀ,
ਸੁਣੋ ਕੰਨ ਖੋਲ ਬਾਤ,
ਦਾਦੀ ਪੋਤਿਆਂ ਨੂੰ ਕਹਿੰਦੀ,
ਸੁਣੋ ਕੰਨ ਖੋਲ ਬਾਤ,
ਆ ਕੇ ਲਾਲਚ ਚ ਵੱਡੇ ਵੱਡੇ ਖਵਾਬ ਨਾ ਸਜਾਇਓ,
ਜਾ ਕੇ ਸੂਬੇ ਦੀ ਕਚਹਿਰੀ ਫਤਿਹ ਗੱਜ ਕੇ ਬੁਲਾਇਓ,
ਹਿੰਦੂ ਧਰਮ ਲਈ ਦਿੱਤੀ ,
ਤੁਹਾਡੇ ਦਾਦਾ ਕੁਰਬਾਨੀ,
ਈਨ ਮੰਨਿਓ ਨਾ ਤੁਸੀਂ,
ਭਾਵੇਂ ਜਾਵੇ ਜ਼ਿੰਦਗਾਨੀ,
ਈਨ ਮੰਨਿਓ ਨਾ ਤੁਸੀਂ,
ਭਾਵੇਂ ਜਾਵੇ ਜ਼ਿੰਦਗਾਨੀ,
ਜਿੰਨੇਂ ਮਰਜ਼ੀ ਤਸੀਹੇ ਦੇਣ ਨਾ ਘਬਰਾਇਓ,
ਜਾ ਕੇ ਸੂਬੇ ਦੀ ਕਚਹਿਰੀ ਫਤਿਹ ਗੱਜ ਕੇ ਬੁਲਾਇਓ,
ਫੜ ਅੱਗ ਵਿੱਚ ਸਾੜ੍ਹਣਗੇ,
ਹੱਥਾਂ ਦੇ ਉਹ ਪੋਟੇ,
ਕੱਲ ਹੋਣੀ ਮੈਥੋਂ ਖੋਹਣੇ,
ਮੇਰੇ ਜਿਗਰ ਦੇ ਟੋਟੇ,
ਕੱਲ ਹੋਣੀ ਮੈਥੋਂ ਖੋਹਣੇ,
ਮੇਰੇ ਜਿਗਰ ਦੇ ਟੋਟੇ,
ਪਾਇਓ ਮੰਜ਼ਲ ਨਾ ਦਾਦੇ ਵਾਲੇ ਰਾਹ ਨੂੰ ਭੁੱਲ ਜਾਇਓ,
ਜਾ ਕੇ ਸੂਬੇ ਦੀ ਕਚਹਿਰੀ ਫਤਿਹ ਗੱਜ ਕੇ ਬੁਲਾਇਓ,
ਮੈਨੂੰ ਪਤਾ ਏ ਕੇ ਲਾਲ ਮੇਰੇ
ਮੁੜ ਕੇ ਨਹੀਂ ਆਉਣੇ,
ਮੈਂ ਵੀ ਛੱਡ ਕੇ ਸਰੀਰ
ਚਾਲੇ ਵਤਨਾਂ ਨੂੰ ਪਾਉਣੇ,
ਮੈਂ ਵੀ ਛੱਡ ਕੇ ਸਰੀਰ
ਚਾਲੇ ਵਤਨਾਂ ਨੂੰ ਪਾਉਣੇ,
ਐਸੀ ਸਿੱਖੀ ਦੀ ਦਵਿੰਦਰਾ ਵੇ ਨੀਂਹ ਰੱਖ ਜਾਇਓ,
ਜਾ ਕੇ ਸੂਬੇ ਦੀ ਕਚਹਿਰੀ ਫਤਿਹ ਗੱਜ ਕੇ ਬੁਲਾਇਓ,
[Female Vocal]
[Violin Solo]
[Guitar Solo]
[Outro]
[Final Chorus]
[Chorus]
[Pre Chorus]
[Bridge]
[Verse]
[Intro]
[Pre-Intro]