ਸਤਿਨਾਮ ਸਤਿਨਾਮ ਬੋਲ ਓ ਬੰਦਿਆਂ
ਵਾਹਿਗੁਰੂ ਵਾਹਿਗੁਰੂ ਬੋਲ।
ਇਸ ਮੰਦਿਰ ਦੇ ਨੌਂ ਦਰਵਾਜ਼ੇ,
ਜਿਸ ਦੇ ਵਿੱਚ ਧੁਨ ਅਨਹਦ ਵਾਜੇ।
ਲੱਭ ਨਾ ਰੱਬ ਨੂੰ ਬਾਹਰੋ ਜਾ ਕੇ,
ਉਹ ਤਾਂ ਤੇਰੇ ਕੋਲ੍ਹ।
ਸਤਿਨਾਮ ਸਤਿਨਾਮ ਬੋਲ ਓ ਬੰਦਿਆਂ
ਵਾਹਿਗੁਰੂ ਵਾਹਿਗੁਰੂ ਬੋਲ।
ਰੰਗ ਕੁਦਰਤ ਦੇ ਸੱਭ ਤੂੰ ਮਾਣੇ,
ਫਿਰ ਵੀ ਨਾ ਕਾਦਰ ਨੂੰ ਜਾਣੇ।
ਉਹ ਤਾਂ ਤੇਰੇ ਅੰਦਰ ਵੱਸਦਾ,
ਦੇਖੀਂ ਬੂਹਾ ਖੋਲ੍ਹ,
ਸਤਿਨਾਮ ਸਤਿਨਾਮ ਬੋਲ ਓ ਬੰਦਿਆਂ
ਵਾਹਿਗੁਰੂ ਵਾਹਿਗੁਰੂ ਬੋਲ।
ਦਵਿੰਦਰਾ ਪਾ ਲੈ ਨਾਮ ਦਾ ਗਹਿਣਾ,
ਬੈਠ ਸਦਾ ਨਹੀਂ ਜੱਗ ਤੇ ਰਹਿਣਾ,
ਪਸ਼ੂ ਮਰੇ ਤਾਂ ਸੱਭ ਕੁਝ ਵਿੱਕਦਾ,
ਤੇਰਾ ਨਹੀਂ ਕੋਈ ਮੋਲ ,
ਸਤਿਨਾਮ ਸਤਿਨਾਮ ਬੋਲ ਓ ਬੰਦਿਆਂ।
ਵਾਹਿਗੁਰੂ ਵਾਹਿਗੁਰੂ ਬੋਲ।
[Female Vocal]
[Male Vocal]