ਆ ਵੇ ਯਾਰਾ ਆ ਵੇ ਯਾਰਾ,
ਦਿਲ ਦੀ ਖੋਲ ਸੁਣਾ ਵੇ ਯਾਰਾ,
ਉਤਰੇ ਨਾ ਜ਼ਿੰਦਗੀ ਚੋ ਜਿਹੜਾ ,
ਐਸਾ ਰੰਗ ਲਗਾ ਵੇ ਯਾਰਾ,
ਕੱਟ ਲਈ ਜ਼ਿੰਦਗੀ ਵਿੱਚ ਵਿਛੋੜੇ,
ਹੱਸਣ ਲਈ ਦਿਨ ਹੁੰਦੇ ਥੋੜੇ,
ਤੱਤੜੀ ਨੂੰ ਗਲ ਲਾ ਵੇ ਯਾਰਾ,
ਉਤਰੇ ਨਾ ਜ਼ਿੰਦਗੀ ਚੋ ਜਿਹੜਾ ,
ਐਸਾ ਰੰਗ ਲਗਾ ਵੇ ਯਾਰਾ,
ਤਪਦਾ ਐ ਤੰਦੂਰ ਜਿਹਾ ਦਿਲ,
ਕਦੇ ਤਾਂ ਲਾ ਕੇ ਸੀਨੇ ਆ ਮਿਲ,
ਤਪਦਾ ਸੀਨਾ ਮਿਲ ਕੇ ਠਾਰਾਂ,
ਉਤਰੇ ਨਾ ਜ਼ਿੰਦਗੀ ਚੋ ਜਿਹੜਾ ,
ਐਸਾ ਰੰਗ ਲਗਾ ਵੇ ਯਾਰਾ,
ਸੁਣ ਨਾ ਲੋਕਾਂ ਦੇ ਤੂੰ ਮੇਹਣੇ,
ਉਸ ਨੇ ਸਾਹ ਨਹੀਂ ਫਿਰ ਐ ਦੇਣੇ
ਦਰ ਆਈ ਠੁਕਰਾ ਨਾ ਯਾਰਾ,
ਉਤਰੇ ਨਾ ਜ਼ਿੰਦਗੀ ਚੋ ਜਿਹੜਾ ,
ਐਸਾ ਰੰਗ ਲਗਾ ਵੇ ਯਾਰਾ,
ਜਿੰਨਾਂ ਨੂੰ ਨਹੀਂ ਮਾਹੀ ਪੁੱਛਦਾ,
ਸੰਗ ਉਹਨਾਂ ਦੇ ਰੱਬ ਵੀ ਰੁਸਦਾ,
ਰੁਸਿਆ ਯਾਰ ਮਨਾ ਵੇ ਯਾਰਾ,
ਉਤਰੇ ਨਾ ਜ਼ਿੰਦਗੀ ਚੋ ਜਿਹੜਾ ,
ਐਸਾ ਰੰਗ ਲਗਾ ਵੇ ਯਾਰਾ,
ਦੱਸ ਦਵਿੰਦਰਾ ਉਏ ਕਾਹਦੇ ਰੋਸੇ,
ਖੁਦ ਨੂੰ ਸੋਧ ਕਿਉ ਜਿੰਦਗੀ ਕੋਸੇ।
ਮੰਨ ਦੀ ਜੋਤ ਜਗਾ ਦੇ ਯਾਰਾ,
ਆ ਵੇ ਯਾਰਾਂ ਆ ਵੇ ਯਾਰਾ,
ਦਿਲ ਦੀ ਖੋਲ ਸੁਣਾ ਵੇ ਯਾਰਾ,
ਉਤਰੇ ਨਾ ਜ਼ਿੰਦਗੀ ਚੋ ਜਿਹੜਾ ,
ਐਸਾ ਰੰਗ ਲਗਾ ਵੇ ਯਾਰਾ,
[Violin Solo]
[Violin Solo]
[Outro]
[Chorus]
[Guitar Solo]
[Final Chorus]
[Chorus]
[Pre Chorus]
[Bridge]
[Verse]
[Intro]
[Pre-Intro]