ਆ ਮਿਲ਼ ਤੱਤੜੀ ਨੂੰ ਗਲ਼ ਲਾ ਕੇ,
ਸਾਵਣ ਕਹਿੰਦਾਂ ਝੜ੍ਹੀਆਂ ਲਾ ਕੇ।
ਵਾਂਗ ਪਪੀਹੇ ਜਿੰਦੜੀ ਕੂਕੇ,
ਚੰਨ ਨੂੰ ਵੇਖ ਚਕੋਰ ਵੀ ਹੂਕੇ,
ਕਿਉਂ ਤੂੰ ਬੈਠਾ ਦੂਰੀਆਂ ਪਾ ਕੇ,
ਸਾਵਣ ਕਹਿੰਦਾਂ ਝੜ੍ਹੀਆਂ ਲਾ ਕੇ।
ਆ ਮਿਲ਼ ਤੱਤੜੀ ਨੂੰ ਗਲ਼ ਲਾ ਕੇ,
ਸਾਵਣ ਕਹਿੰਦਾਂ ਝੜ੍ਹੀਆਂ ਲਾ ਕੇ।
ਸਖੀਆਂ ਨੇ ਮਿਲ ਪੀਂਘਾਂ ਪਾਈਆਂ,
ਪਰ ਮੈਂ ਤੜਫਾ ਢੋਲ ਸਿਪਾਹੀਆਂ,
ਤੈਨੂੰ ਕੋਸਾ ਔਂਸੀਆਂ ਪਾ ਕੇ,
ਸਾਵਣ ਕਹਿੰਦਾਂ ਝੜ੍ਹੀਆਂ ਲਾ ਕੇ।
ਆ ਮਿਲ਼ ਤੱਤੜੀ ਨੂੰ ਗਲ਼ ਲਾ ਕੇ,
ਸਾਵਣ ਕਹਿੰਦਾਂ ਝੜ੍ਹੀਆਂ ਲਾ ਕੇ।
ਵੱਢ ਖਾਣ ਨੂੰ ਕੋਠੀਆਂ ਆਵਣ,
ਦੂਜਾ ਰੂਹ ਨੂੰ ਸਾੜੇ ਸਾਵਣ,
ਖੱਟਿਆ ਕੀ ਮੈ ਅੱਖੀਆਂ ਲਾ ਕੇ,
ਸਾਵਣ ਕਹਿੰਦਾਂ ਝੜ੍ਹੀਆਂ ਲਾ ਕੇ।
ਆ ਮਿਲ਼ ਤੱਤੜੀ ਨੂੰ ਗਲ਼ ਲਾ ਕੇ,
ਸਾਵਣ ਕਹਿੰਦਾਂ ਝੜ੍ਹੀਆਂ ਲਾ ਕੇ।
ਜੱਸਲਾ ਜਿਸ ਨੂੰ ਡਾਲਰ ਪਿਆਰੇ,
ਪਿਆਰ ਬਿਨਾਂ ਉਹ ਬਾਜ਼ੀ ਹਾਰੇ,
ਰੋਂਦੇ ਮੜ੍ਹੀਏ ਦੀਪ ਜਗਾ ਕੇ,
ਸਾਵਣ ਕਹਿੰਦਾਂ ਝੜ੍ਹੀਆਂ ਲਾ ਕੇ।
ਆ ਮਿਲ਼ ਤੱਤੜੀ ਨੂੰ ਗਲ਼ ਲਾ ਕੇ,
ਸਾਵਣ ਕਹਿੰਦਾਂ ਝੜ੍ਹੀਆਂ ਲਾ ਕੇ।
ਦਵਿੰਦਰਾ ਘਰ ਨੂੰ ਮੋੜ ਮੁਹਾਰਾਂ,
ਲੁੱਟ ਲੈ ਆ ਕੇ ਮੌਜ਼ ਬਹਾਰਾਂ,
ਕਰਦੀ ਵੇਟ ਮੈ ਸੇਜ ਸਜਾ ਕੇ,
ਸਾਵਣ ਕਹਿੰਦਾਂ ਝੜ੍ਹੀਆਂ ਲਾ ਕੇ।
ਆ ਮਿਲ਼ ਤੱਤੜੀ ਨੂੰ ਗਲ਼ ਲਾ ਕੇ,
ਸਾਵਣ ਕਹਿੰਦਾਂ ਝੜ੍ਹੀਆਂ ਲਾ ਕੇ।
[Female Vocal]
[Bridge]
[Guitar Solo]
[Violin Solo]
[Chorus]