ਕੁਝ ਵਕਤ ਨੇ ਮਾਰ ਮੁਕਾਇਆ ਏ,
ਕੁਝ ਯਾਦਾਂ ਤੇਰੀਆਂ ਨੇ।
ਕੁਝ ਲੋਕਾਂ ਕਹਿਰ ਕਮਾਇਆ ਏ,
ਕੁਝ ਯਾਦਾਂ ਤੇਰੀਆਂ ਨੇ।
ਕਦੋਂ ਦਾ ਛੱਡ ਕੇ ਤੁਰ ਜਾਂਦਾ ਮੈਂ ਦੁਨੀਆਂ ਨੂੰ,
ਮੈਨੂੰ ਜੀਣਾਂ ਅੱਜ ਸਿਖਾਇਆ ਏ,
ਕੁਝ ਯਾਦਾਂ ਤੇਰੀਆਂ ਨੇ।
ਹਾਲ ਮੇਰਾ ਅੱਜ ਹੋਇਆ ਵਾਂਗ ਪਤੰਗੇ ਦੇ,
ਜਦ ਛਮਾਂ ਨੂੰ ਆਣ ਜਲਾਇਆ ਏ,
ਕੁਝ ਯਾਦਾਂ ਤੇਰੀਆਂ ਨੇ।
ਲੱਖ ਵਾਰੀ ਕੋਸ਼ਿਸ਼ ਕੀਤੀ ਤੈਂਨੂੰ ਭੁੱਲਣ ਲਈ,
ਫਿਰ ਚੇਤਾ ਆਣ ਕਰਾਇਆ ਏ,
ਕੁਝ ਯਾਦਾਂ ਤੇਰੀਆਂ ਨੇ।
ਹੱਥ ਨਹੀਂ ਸੀ ਲਾਉਂਦੀ ਮੈਂ ਤਾਂ ਦਾਰੂ ਨੂੰ,
ਮੈਨੂੰ ਪੀਣਾਂ ਜ਼ਾਮ ਸਿਖਾਇਆ ਏ,
ਕੁਝ ਯਾਦਾਂ ਤੇਰੀਆਂ ਨੇ।
ਨਾ ਸੁੱਧ ਬੁੱਧ ਰਹਿੰਦੀ ਕੀ ਖਾਣਾ ਕੀ ਕਰਨਾ ਹੈ,
ਮੈਨੂੰ ਸੱਭ ਕੁੱਝ ਆਣ ਭੁਲਾਇਆ ਏ,
ਕੁਝ ਯਾਦਾਂ ਤੇਰੀਆਂ ਨੇ।
ਹਾਲਤ ਹੋਈ ਮਰਿਆਂ ਵਾਂਗ ਦਵਿੰਦਰ ਦੀ,
ਜਿਹਨੂੰ ਲਾਂਬੂ ਆ ਕੇ ਲਾਇਆ ਏ,
ਕੁਝ ਯਾਦਾਂ ਤੇਰੀਆਂ ਨੇ।
[Female Vocal]
[Bridge]
[Guitar Solo]
[Violin Solo]