ਪੁੱਤ ਖਾ ਲਏ ਨਸ਼ਿਆਂ ਪੰਜਾਬ ਦੇ,
ਨੇਤਾ ਵੰਡੇ ਪਾਣੀ ਪੰਜ ਆਬ ਦੇ,
ਜ਼ਿੰਦਾਬਾਦ ਇੱਥੇ ਤਾਨਾਸਾਹੀਂਆ,
ਫੁੱਲ ਮੁਰਝਾਏ ਪਏ ਗੁਲਾਬ ਦੇ,
ਬੁੱਢੇ ਮਾਪੇ ਗਲ਼ੀਆਂ ਚ ਰੁਲ਼ ਰਹੇ,
ਪੁੱਤ ਭੇਜੇ ਜਿਹਨਾਂ ਡਾਲਰ ਕਮਾਉਣ ਲਈ।
ਉਠੋ ਗੂੜੀ ਨੀਂਦੇ ਸੌਂਣ ਵਾਲਿਓ,
ਲਾਵੋ ਨਾਹਰਾ ਕੋਈ ਪੰਜਾਬ ਨੂੰ ਬਚਾਉਣ ਲਈ,
ਕਰ ਗਏ ਪਲਾਇਨ ਬੱਚੇ ਬਾਹਰ ਨੂੰ,
ਮਿਲਦਾ ਨਾ ਇੱਥੇ ਰੋਜ਼ਗਾਰ ਕੋਈ,
ਬੱਚਿਆਂ ਦੀ ਬੰਦ ਪਈ ਪੜਾਈ ਏ,
ਠੇਕਿਆ ਦੀ ਵੱਧ ਰਫ਼ਤਾਰ ਹੋਈ,
ਗੁੰਗੀ ਬੋਲ਼ੀ ਸਾਡੀ ਸਰਕਾਰ ਜੋ,
ਵੱਟੇ ਰੱਸਾ ਗਲ਼ ਫਾਹਾ ਸਾਡੇ ਪਾਉਣ ਲਈ,
ਉਠੋ ਗੂੜੀ ਨੀਂਦੇ ਸੌਂਣ ਵਾਲਿਓ,
ਲਾਵੋ ਨਾਹਰਾ ਕੋਈ ਪੰਜਾਬ ਨੂੰ ਬਚਾਉਣ ਲਈ,
ਕੋਲ਼ ਨਹੀਂ ਰਹਿਣੀਆਂ ਜ਼ਮੀਨਾਂ ਏਹ,
ਫਿਰ ਰੋਟੀ ਦੱਸੋ ਕੀਹਦੇ ਸਿਰੋ ਖਾਵੋਂਗੇ,
ਰਹੂ ਧੋਬੀ ਦਾ ਕੁੱਤਾ ਨਾ ਘਰ ਘਾਟ ਦਾ,
ਉਦੋ ਚੌਧਰਾਂ ਇਹ ਕਿਸ ਨੂੰ ਦਿਖਾਵੋ ਗੇ,
ਤੁਸੀ ਕਰ ਲਓ ਤਿਆਰੀ ਭਾਜੀ ਮੋੜਨੀ,
ਜਿਹੜੇ ਫਿਰਦੇ ਨੇ ਸਾਨੂੰ ਲੜਵਾਂਉਣ ਲਈ।
ਉਠੋ ਗੂੜੀ ਨੀਂਦੇ ਸੌਂਣ ਵਾਲਿਓ,
ਲਾਵੋ ਨਾਹਰਾ ਕੋਈ ਪੰਜਾਬ ਨੂੰ ਬਚਾਉਂਣ ਲਈ।
ਗਈਆ ਨਹੀਂ ਉਹ ਸਾਡੇ ਤੋਂ ਸੰਭਾਲੀਆਂ,
ਗੁੰਮ ਹੋਇਆ ਸਾਡੀਆਂ ਵਿਰਾਸਤਾਂ,
ਚਾਹੁੰਦੀਆਂ ਮਿਟਾਉਣਾ ਇਤਿਹਾਸ ਨੂੰ,
ਚਾਲਬਾਜ਼ ਬਹੁਤ ਇਹ ਸਿਆਸਤਾਂ
ਚਾਲ ਰਚਦੇ ਨੇ ਉਏ ਦਵਿੰਦਰਾ,
ਭੋਗ ਸਿੱਧੂ ਵਾਂਗੂ ਤੇਰਾ ਵੀ ਤਾਂ ਪੌਣ ਲਈ
ਉਠੋ ਗੂੜੀ ਨੀਂਦੇ ਸੌਂਣ ਵਾਲਿਓ,
ਲਾਵੋ ਨਾਹਰਾ ਕੋਈ ਪੰਜਾਬ ਨੂੰ ਬਚਾਉਣ ਲਈ,
[Male Vocal]
[Outro]
[Violin Solo]
[Final Chorus]
[Guitar Solo]
[Chorus]
[Pre Chorus]
[Bridge]
[Verse]
[Intro]
[Pre-Intro]