ਜੋ ਤੂੰ ਕਰਿਆ ਉਹ ਆਸ ਨਹੀਂ ਸੀ
ਪਰ ਕਰ ਜਾਵੇਂਗਾ ਵਿਸ਼ਵਾਸ ਨਹੀਂ ਸੀ
ਜੋ ਤੂੰ ਕਰਿਆ ਉਹ ਆਸ ਨਹੀਂ ਸੀ
ਆਸ ਨਹੀਂ ਸੀ
ਆਸ ਨਹੀਂ ਸੀ
ਖੁਸ਼ੀਆਂ ਮੇਰਾ ਸਾਥ ਨਹੀਂ ਛੱਡਿਆ
ਖੁਸ਼ੀਆਂ ਮੇਰਾ ਸਾਥ ਨਹੀਂ ਛੱਡਿਆ
ਹੋਇਆ ਕਦੇ ਵੀ ਉਦਾਸ ਨਹੀਂ ਸੀ
ਜੋ ਤੂੰ ਕਰਿਆ ਉਹ ਆਸ ਨਹੀਂ ਸੀ
ਆਸ ਨਹੀਂ ਸੀ
ਆਸ ਨਹੀਂ ਸੀ
ਜਿਨ੍ਹਾਂ ਕਰਕੇ ਮੁੱਖ ਮੋੜ ਲਿਆ ਤੂੰ
ਜਿਨ੍ਹਾਂ ਕਰਕੇ ਮੁੱਖ ਮੋੜ ਲਿਆ ਤੂੰ
ਉਹ ਸੱਜਣ ਕੋਈ ਖਾਸ ਨਹੀਂ ਸੀ
ਜੋ ਤੂੰ ਕਰਿਆ ਉਹ ਆਸ ਨਹੀਂ ਸੀ
ਆਸ ਨਹੀਂ ਸੀ
ਆਸ ਨਹੀਂ ਸੀ
ਮੈਨੂੰ ਕੋਲ ਬਿਠਾ ਕੇ ਕੁੱਝ ਪੁੱਛ ਲੈਂਦਾ
ਮੈਨੂੰ ਕੋਲ ਬਿਠਾ ਕੇ ਕੁੱਝ ਪੁੱਛ ਲੈਂਦਾ
ਪਰ ਕਰਿਆ ਕੋਈ ਪਰਿਆਸ ਨਹੀਂ ਸੀ
ਜੋ ਤੂੰ ਕਰਿਆ ਉਹ ਆਸ ਨਹੀਂ ਸੀ
ਆਸ ਨਹੀਂ ਸੀ
ਆਸ ਨਹੀਂ ਸੀ
ਜਹਿਰ ਬੋਇਆ ਤੇਰਾ ਉਂਗਰ ਗਿਆ
ਜਹਿਰ ਬੋਇਆ ਤੇਰਾ ਉਂਗਰ ਗਿਆ
ਜਿਸ ਦੀ ਮੈਨੂੰ ਤਲਾਸ਼ ਨਹੀਂ ਸੀ
ਜੋ ਤੂੰ ਕਰਿਆ ਉਹ ਆਸ ਨਹੀਂ ਸੀ
ਆਸ ਨਹੀਂ ਸੀ
ਆਸ ਨਹੀਂ ਸੀ
ਮੁੜ ਸੋਚਿਆ ਹੁੰਦਾ ਤੂੰ ਭੱਜਾ ਆਉਂਦਾ
ਮੁੜ ਸੋਚਿਆ ਹੁੰਦਾ ਤੂੰ ਭੱਜਾ ਆਉਂਦਾ
ਮੈਂ ਜਿਸ ਦਿਨ ਤੇਰੇ ਪਾਸ ਨਹੀਂ ਸੀ
ਜੋ ਤੂੰ ਕਰਿਆ ਉਹ ਆਸ ਨਹੀਂ ਸੀ
ਆਸ ਨਹੀਂ ਸੀ
ਆਸ ਨਹੀਂ ਸੀ
ਹੁਣ ਉਸ ਸਮੇਂ ਆਣ ਗਲ ਨਾਲ ਲਾਇਆ
ਹੁਣ ਉਸ ਸਮੇਂ ਆਣ ਗਲ ਨਾਲ ਲਾਇਆ
ਜਦ ਦਰਦੀ ਵਿਚ ਸਵਾਸ ਨਹੀਂ ਸੀ
ਜੋ ਤੂੰ ਕਰਿਆ ਉਹ ਆਸ ਨਹੀਂ ਸੀ
ਆਸ ਨਹੀਂ ਸੀ
ਆਸ ਨਹੀਂ ਸੀ
ਜੋ ਤੂੰ ਕਰਿਆ ਉਹ ਆਸ ਨਹੀਂ ਸੀ