ਹਰ ਵੇਲੇ ਵੀ ਹਰ ਨਹੀਂ ਹੁੰਦਾ।
ਹਰ ਵੇਲੇ ਵੀ ਹਰ ਨਹੀਂ ਹੁੰਦਾ
ਮਿੰਨਤ - ਤਰਲਾ ਕਰ ਨਹੀਂ ਹੁੰਦਾ।
ਹਰ ਵੇਲੇ ਵੀ ਹਰ ਨਹੀਂ ਹੁੰਦਾ
ਬਿਨ ਤੇਰੇ ਵੀ ਸਰਦਾ ਨਹੀਂ ਹੁਣ,
ਬਿਨ ਤੇਰੇ ਵੀ ਸਰਦਾ ਨਹੀਂ ਹੁਣ
ਪਰ ਸਮਝੌਤਾ ਕਰ ਨਹੀਂ ਹੁੰਦਾ।
ਹਰ ਵੇਲੇ ਵੀ ਹਰ ਨਹੀਂ ਹੁੰਦਾ
ਮਿੰਨਤ - ਤਰਲਾ ਕਰ ਨਹੀਂ ਹੁੰਦਾ।
ਚਲ ਆਪਣੇ ਆਪਣੇ ਰਾਹ ਪਈਏ,
ਚਲ ਆਪਣੇ ਆਪਣੇ ਰਾਹ ਪਈਏ
ਹੋਰ ਜ਼ੁਲਮ ਹੁਣ ਜਰ ਨਹੀਂ ਹੁੰਦਾ।
ਹਰ ਵੇਲੇ ਵੀ ਹਰ ਨਹੀਂ ਹੁੰਦਾ
ਮਿੰਨਤ - ਤਰਲਾ ਕਰ ਨਹੀਂ ਹੁੰਦਾ।
ਪੇਕੇ ਤੇ ਸਹੁਰੇ ਘਰ ਰਹੇ ਬੇਗਾਨੀ,
ਪੇਕੇ ਤੇ ਸਹੁਰੇ ਘਰ ਰਹੇ ਬੇਗਾਨੀ
ਧੀ ਦਾ ’ਆਪਣਾ ਘਰ’ ਨਹੀਂ ਹੁੰਦਾ।
ਹਰ ਵੇਲੇ ਵੀ ਹਰ ਨਹੀਂ ਹੁੰਦਾ
ਮਿੰਨਤ - ਤਰਲਾ ਕਰ ਨਹੀਂ ਹੁੰਦਾ।
ਹਿੰਮਤ ਅਤੇ ਹੌਸਲੇਂ ਦੇ ਬਾਝੋਂ,
ਹਿੰਮਤ ਅਤੇ ਹੌਸਲੇਂ ਦੇ ਬਾਝੋਂ,
ਸਿਰ ਤਲੀ ’ਤੇ ਧਰ ਨਹੀਂ ਹੁੰਦਾ।
ਹਰ ਵੇਲੇ ਵੀ ਹਰ ਨਹੀਂ ਹੁੰਦਾ
ਮਿੰਨਤ - ਤਰਲਾ ਕਰ ਨਹੀਂ ਹੁੰਦਾ।
ਬਿਨ ਵਿਆਹ ਦੇ ਰਹਿਣ ਇਕੱਠੇ ਉਹ,
ਬਿਨ ਵਿਆਹ ਦੇ ਰਹਿਣ ਇਕੱਠੇ ਉਹ,
ਜਿਹਨਾਂ ਨੂੰ ਕਿਸੇ ਦਾ ਡਰ ਨਹੀਂ ਹੁੰਦਾ।
ਹਰ ਵੇਲੇ ਵੀ ਹਰ ਨਹੀਂ ਹੁੰਦਾ
ਮਿੰਨਤ - ਤਰਲਾ ਕਰ ਨਹੀਂ ਹੁੰਦਾ।
ਇਸ਼ਕ ਬਿਨਾਂ ਤਾਂ ਕਦੇ ਵੀ ’ਅੰਜੂ’,
ਇਸ਼ਕ ਬਿਨਾਂ ਤਾਂ ਕਦੇ ਵੀ ’ਅੰਜੂ’,
ਇੱਕ ਦੂਜੇ ’ਤੇ ਮਰ ਨਹੀਂ ਹੁੰਦਾ।
ਹਰ ਵੇਲੇ ਵੀ ਹਰ ਨਹੀਂ ਹੁੰਦਾ
ਮਿੰਨਤ - ਤਰਲਾ ਕਰ ਨਹੀਂ ਹੁੰਦਾ।
ਹਰ ਵੇਲੇ ਵੀ ਹਰ ਨਹੀਂ ਹੁੰਦਾ
ਮਿੰਨਤ - ਤਰਲਾ ਕਰ ਨਹੀਂ ਹੁੰਦਾ।