ਸੱਜਣਾਂ ਤੇਰਾ ਨਾਂ ਲਿਖਿਆ।
ਮੈਂ ਤਾਂ ਹਰ ਇਕ ਥਾਂ ਲਿਖਿਆ।
ਸੱਜਣਾਂ ਤੇਰਾ ਨਾਂ ਲਿਖਿਆ।
ਮੈਂ ਤਾਂ ਹਰ ਇਕ ਥਾਂ ਲਿਖਿਆ।
ਅੱਖਰਾਂ ਵਿੱਚ ਤੂੰ ਦਿਸਦਾ ਏਂ,
ਅੱਖਰਾਂ ਵਿੱਚ ਤੂੰ ਦਿਸਦਾ ਏਂ,
ਤੇਰਾ ਨਾਂ ਮੈ ਤਾਂ ਲਿਖਿਆ।
ਸੱਜਣਾਂ ਤੇਰਾ ਨਾਂ ਲਿਖਿਆ।
ਮੈਂ ਤਾਂ ਹਰ ਇਕ ਥਾਂ ਲਿਖਿਆ।
ਹੋਰਾਂ ਦੇ ਲਈ ਕੋਰਾ ਜਵਾਬ,
ਹੋਰਾਂ ਦੇ ਲਈ ਕੋਰਾ ਜਵਾਬ,
ਸਿਰਫ਼ ਤੇਰੇ ਲਈ ਹਾਂ ਲਿਖਿਆ।
ਸੱਜਣਾਂ ਤੇਰਾ ਨਾਂ ਲਿਖਿਆ।
ਮੈਂ ਤਾਂ ਹਰ ਇਕ ਥਾਂ ਲਿਖਿਆ।
ਮੰਨਿਆ ਹਰ ਰਿਸ਼ਤਾ ਅਨਮੋਲ ਏ ,
ਮੰਨਿਆ ਹਰ ਰਿਸ਼ਤਾ ਅਨਮੋਲ ਏ ,
ਪਰ ਮੈਂ ਮਾਂ ਦਾ ਨਾਂ ਲਿਖਿਆ।
ਸੱਜਣਾਂ ਤੇਰਾ ਨਾਂ ਲਿਖਿਆ।
ਮੈਂ ਤਾਂ ਹਰ ਇਕ ਥਾਂ ਲਿਖਿਆ।
ਕਿੱਸਾ ਪਿਆਰ ਦਾ ਏ ’ਅੰਜੂ’ ਨੇ,
ਕਿੱਸਾ ਪਿਆਰ ਦਾ ਏ ’ਅੰਜੂ’ ਨੇ,
ਜਾ ਕੇ ਤੇਰੇ ਗਰਾਂ ਲਿਖਿਆ।
ਸੱਜਣਾਂ ਤੇਰਾ ਨਾਂ ਲਿਖਿਆ।
ਮੈਂ ਤਾਂ ਹਰ ਇਕ ਥਾਂ ਲਿਖਿਆ।
ਸੱਜਣਾਂ ਤੇਰਾ ਨਾਂ ਲਿਖਿਆ।
ਮੈਂ ਤਾਂ ਹਰ ਇਕ ਥਾਂ ਲਿਖਿਆ।