ਨਾ ਹੀ ਜਿਤਿਆਂ ਦੀ ਖੁਸ਼ੀ, ਤੇ ਨਾ ਹਾਰਿਆਂ ਦਾ ਦੁੱਖ ਏ |
ਨਾ ਹੀ ਜਿਤਿਆਂ ਦੀ ਖੁਸ਼ੀ, ਤੇ ਨਾ ਹਾਰਿਆਂ ਦਾ ਦੁੱਖ ਏ
|ਜੋ ਸੁੱਤੇ ਸੜਕਾਂ ਕਿਨਾਰੇ
ਜੋ ਸੁੱਤੇ ਸੜਕਾਂ ਕਿਨਾਰੇ
ਉਨ੍ਹਾਂ ਵਿਚਾਰਿਆਂ ਦਾ ਦੁੱਖ ਹੈ|
ਨਾ ਹੀ ਜਿਤਿਆਂ ਦੀ ਖੁਸ਼ੀ, ਤੇ ਨਾ ਹਾਰਿਆਂ ਦਾ ਦੁੱਖ ਏ |
ਸਾਗਰ ਕਿਨਾਰੇ ਰਹਿ ਕੇ ਅੱਜ ਤੱਕ ਜੋ ਪਿਆਸੇ ਨੇ|
ਸਾਗਰ ਕਿਨਾਰੇ ਰਹਿ ਕੇ ਅੱਜ ਤੱਕ ਜੋ ਪਿਆਸੇ ਨੇ|
ਸੱਚ ਜਾਣਿਓ ਤਿਰ੍ਹਾਏ ਹੋਏ
ਸੱਚ ਜਾਣਿਓ ਤਿਰ੍ਹਾਏ ਹੋਏ
ਕਿਨਾਰਿਆਂ ਦਾ ਦੁੱਖ ਹੈ|
ਨਾ ਹੀ ਜਿਤਿਆਂ ਦੀ ਖੁਸ਼ੀ, ਤੇ ਨਾ ਹਾਰਿਆਂ ਦਾ ਦੁੱਖ ਏ |
ਮਹਿਲਾਂ ਨੂੰ ਤਰਾਸ਼ਦਿਆਂ ਜਿਨ੍ਹਾਂ ਉਮਰ ਗੁਜ਼ਾਰ ਲਈ
|ਮਹਿਲਾਂ ਨੂੰ ਤਰਾਸ਼ਦਿਆਂ ਜਿਨ੍ਹਾਂ ਉਮਰ ਗੁਜ਼ਾਰ ਲਈ
ਮੀਹਾਂ ਵਿੱਚ ਚੋਂਦੇ ਹੋਏ
ਮੀਹਾਂ ਵਿੱਚ ਚੋਂਦੇ ਹੋਏ
ਕੱਚੇ ਢਾਰਿਆਂ ਦਾ ਦੁੱਖ ਹੈ|
ਨਾ ਹੀ ਜਿਤਿਆਂ ਦੀ ਖੁਸ਼ੀ, ਤੇ ਨਾ ਹਾਰਿਆਂ ਦਾ ਦੁੱਖ ਏ
ਆਉਣਾ ਨਹੀਂ ਸੀ ਤਾਂ ਬੇਸ਼ੱਕ ਨਾ ਆਉਂਦਾ ਸੱਜਣਾ ਤੂੰ

ਤੇਰੇ ਤੋਂ ਵੱਧਕੇ ਤੇਰੇ ਵੱਲੋਂ ਲਾਏ
ਤੇਰੇ ਤੋਂ ਵੱਧਕੇ ਤੇਰੇ ਵੱਲੋਂ ਲਾਏ
ਹੋਏ ਲਾਰਿਆਂ ਦਾ ਦੁੱਖ ਹੈ