ਲੋੜ ਪੈਣ 'ਤੇ ਹੋ ਜਾਂਦੇ ਜੋ ਚੁਟਕੀ ਦੇ ਵਿਚ ਤਿੱਤਰ
ਨਈਂ ਚਾਹੀਦੇ ਓਏ ਰੱਬਾ ਸਾਨੂੰ ਇਹੋ ਜਹੇ ਮਿੱਤਰ
ਲੋੜ ਪੈਣ 'ਤੇ ਹੋ ਜਾਂਦੇ ਜੋ ਚੁਟਕੀ ਦੇ ਵਿਚ ਤਿੱਤਰ
ਲੱਖਾਂ ਰੁਪੈ ਖਰਚ ਤਾਏ ਨੇ ਕੋਠੀ ਨੂੰ ਖੂਬ ਸਜਾਇਆ
ਲੱਖਾਂ ਰੁਪੈ ਖਰਚ ਤਾਏ ਨੇ ਕੋਠੀ ਨੂੰ ਖੂਬ ਸਜਾਇਆ
ਟੋਹਰ ਮਾਰਤੀ ਬੂਹੇ ਅੱਗੇ ਟੰਗ ਕੇ ਟੁੱਟਾ ਛਿੱਤਰ
ਨਈਂ ਚਾਹੀਦੇ ਓਏ ਰੱਬਾ ਸਾਨੂੰ ਇਹੋ ਜਹੇ ਮਿੱਤਰ
ਨਾ ਵਾਤਾਵਰਨ ਸਾਫ ਰਿਹਾ ਨਾ ਹੀ ਨੀਯਤ ਬੰਦੇ ਦੀ
ਨਾ ਵਾਤਾਵਰਨ ਸਾਫ ਰਿਹਾ ਨਾ ਹੀ ਨੀਯਤ ਬੰਦੇ ਦੀ
ਹਰ ਚੀਜ਼ ਦੂਸ਼ਿਤ ਹੋ ਗੀਂ ਨਾ ਗੰਗਾ ਰਹੀ ਪਵਿੱਤਰ
ਨਈਂ ਚਾਹੀਦੇ ਓਏ ਰੱਬਾ ਸਾਨੂੰ ਇਹੋ ਜਹੇ ਮਿੱਤਰ
ਨਾ ਉਡਾਰੀ ਲੰਮੀ ਭਰ ਸਕਦੇ ਬਾਵਜੂਦ ਵੀ ਖੰਭਾਂ ਦੇ
ਨਾ ਉਡਾਰੀ ਲੰਮੀ ਭਰ ਸਕਦੇ ਬਾਵਜੂਦ ਵੀ ਖੰਭਾਂ ਦੇ
ਰੁੱਖ 'ਤੇ ਆਲ੍ਹਣਾ ਨਹੀਂ ਪਾਉਂਦੇ ਇਕ ਮੋਰ ਦੂਜਾ ਤਿੱਤਰ
ਨਈਂ ਚਾਹੀਦੇ ਓਏ ਰੱਬਾ ਸਾਨੂੰ ਇਹੋ ਜਹੇ ਮਿੱਤਰ
ਕਲਾਕਾਰੀ ਤਾਂ ਦੁਨੀਆ ਹੱਥਾਂ ਵਿਚ ਛੁਪਾਈ ਫਿਰਦੀ ਏ
ਕਲਾਕਾਰੀ ਤਾਂ ਦੁਨੀਆ ਹੱਥਾਂ ਵਿਚ ਛੁਪਾਈ ਫਿਰਦੀ ਏ
ਕਿਆ ਬਾਤ ਦਰਦੀ ਉਨ੍ਹਾਂ ਦੀ ਜੋ ਖੁਦ ਦਾ ਬਣਾਉਂਦੇ ਚਿੱਤਰ।
ਨਈਂ ਚਾਹੀਦੇ ਓਏ ਰੱਬਾ ਸਾਨੂੰ ਇਹੋ ਜਹੇ ਮਿੱਤਰ
ਲੋੜ ਪੈਣ 'ਤੇ ਹੋ ਜਾਂਦੇ ਜੋ ਚੁਟਕੀ ਦੇ ਵਿਚ ਤਿੱਤਰ
ਨਈਂ ਚਾਹੀਦੇ ਓਏ ਰੱਬਾ ਸਾਨੂੰ ਇਹੋ ਜਹੇ ਮਿੱਤਰ