ਪੀ ਬੀ ਠਾਈ ਵਾਲ਼ੇ
ਦੀਪ ਆਦਮਪਾਲ
ਮੈਨੂੰ ਚੇਤੇ ਆਉਂਦੀ ਯਾਰ
ਇੱਕ ਮੁਟਿਆਰ
ਇੱਕ ਮੁਟਿਆਰ
ਗੱਲ ਕਾਲਜ ਦੇ ਦਿਨਾਂ ਦੀ ਕਰਦਾ
ਜਦ ਸੀ ਮੈ ਓਹਦੇ ਤੇ ਮਰਦਾ
ਗੱਲ ਕਾਲਜ ਦੇ ਦਿਨਾਂ ਦੀ ਕਰਦਾ
ਜਦ ਸੀ ਮੈ ਓਹਦੇ ਤੇ ਮਰਦਾ
ਉਹ ਕਾਲਜ ਨੂੰ ਜਦ ਆਉਂਦੀ ਸੀ
ਫਤਹਿ ਬੁਲਾਉਣ ਲਈ ਗੇਟ ਦੇ ਉੱਤੇ
ਹੁੰਦਾ ਸੀ ਮੈ ਤਿਆਰ
ਮੈਨੂੰ ਚੇਤੇ ਆਉਂਦੀ
ਅੱਜ ਵੀ ਉਹ ਮੁਟਿਆਰ
ਮੈਨੂ ਚੇਤੇ ਆਉਂਦੀ
ਅੱਜ ਵੀ ਉਹ ਮੁਟਿਆਰ
ਮੈਨੂ ਚੇਤੇ ਆਉਂਦੀ
ਮੈਨੂ ਦੇਖ ਦੇਖ ਕੇ ਸੰਗਦੀ ਸੀ
ਤੇ ਨੀਵੀਂ ਪਾਂ ਕੇ ਲੰਘਦੀ ਸੀ
ਮੈਨੂੰ ਦੇਖ ਦੇਖ ਕੇ ਸੰਗਦੀ ਸੀ
ਤੇ ਨੀਵੀਂ ਪਾਂ ਕੇ ਲੰਘਦੀ ਸੀ
ਉਹੀ ਅੰਦਰੋ ਅੰਦਰੀ ਚਾਹੁੰਦੀ ਸੀ
ਨਾ ਹੋਰ ਕਿਸੇ ਨੂੰ ਦੱਸਦੀ ਸੀ
ਮੈ ਵੀ ਡਰਦਾ ਰਿਹਾ
ਉਹ ਵੀ ਡਰਦੀ ਰਹੀ
ਬਸ ਕਰ ਨਾ ਸਕੇ ਇਜਹਾਰ
ਮੈਨੂੰ ਚੇਤੇ ਆਉਂਦੀ
ਉਹ ਪਰੀਆਂ ਜਈ ਮੁਟਿਆਰ
ਮੈਨੂ ਚੇਤੇ ਆਉਂਦੀ
ਉਹ ਪਰੀਆਂ ਜਈ ਮੁਟਿਆਰ
ਮੈਨੂ ਚੇਤੇ ਆਉਂਦੀ
ਮੈ ਸਿੱਧਾ ਸਾਧਾ ਕਮਲ਼ਾ ਬੋਲਾ
ਓਹਦੇ ਜੋਗਾ ਰਹਿ ਗਿਆ ਸੀ
ਮੈਂ ਸਿੱਧਾ ਸਾਧਾ ਕਮਲਾ ਬੋਲਾ
ਉਹਦੇ ਯੋਗਾ ਰਹਿ ਗਿਆ ਸੀ
ਛੱਡਕੇ ਸਭ ਪੜਾਈਆਂ ਯਾਰੋ
ਇਸ਼ਕ ਦੇ ਰਾਹੇ ਪੈ ਗਿਆ ਸੀ
ਗੱਲ ਦਿਲ ਦੀ ਮੈ ਵੀ ਕਹਿ ਦਿੰਦਾ
ਇੱਕ ਸਹੇਲੀ ਓਹਦੀ ਚੰਦਰੀ
ਖਾਂਦੀ ਸੀ ਮੈਥੋਂ ਖਾਰ
ਮੈਨੂੰ ਚੇਤੇ ਆਉਂਦੀ
ਉਹ ਫੁੱਲਾਂ ਜਈ ਮੁਟਿਆਰ
ਮੈਨੂ ਚੇਤੇ ਆਉਂਦੀ
ਉਹ ਫੁੱਲਾਂ ਜਿਹੀ ਮੁਟਿਆਰ
ਮੈਨੂ ਚੇਤੇ ਆਉਂਦੀ
ਜੇ ਅੱਜ ਵੀ ਟੱਕਰੇ ਕਿੱਧਰੇ
ਉਹਨੂੰ ਦਿਲ ਦਾ ਹਾਲ ਸੁਣਾ ਦਈਏ
ਜੇ ਅੱਜ ਵੀ ਟੱਕਰੇ ਕਿਧਰੇ
ਉਹਨੂੰ ਦਿਲ ਦਾ ਹਾਲ ਸੁਣਾ ਦਈਏ
ਇਸ ਚੁੱਪ ਚੁਪੀਤੇ ਪਿਆਰ ਦੀ ਓਹਨੂੰ
ਸਾਰੀ ਗੱਲ ਸੁਣਾ ਦਈਏ
ਮਿਲਜੇ ਮੈਨੂੰ ਮੁੜ ਕਿੱਧਰੇ ਹੁਣ ਵੀ
ਆਸ਼ ਜਿਹੀ ਇੱਕ ਹੈਗੀ ਏ
ਅਮਨੇ ਆਦਮਪਾਲੀਏ ਨੂੰ
ਤੇਰੀ ਤਲਾਸ਼ ਜਿਹੀ ਤਾਂ ਰਹਿੰਦੀ ਏ
ਕਾਲਜ਼ ਵਾਲੇ ਰੋਡ ਦੇ ਉੱਤੇ
ਤੇਰੀ ਰਹਿੰਦੀ ਅੱਜ ਵੀ ਭਾਲ
ਮੈਨੂੰ ਚੇਤੇ ਆਉਂਦੀ ਅੱਜ ਵੀ ਓਹ ਮੁਟਿਆਰ
ਮੈਨੂ ਚੇਤੇ ਆਉਂਦੀ ਮੇਰੇ ਸੁਪਨਿਆ ਵਾਲੀ ਬਹਾਰ
ਮੈਨੂ ਚੇਤੇ ਆਉਂਦੀ ਅੱਜ ਵੀ ਓਹ ਮੁਟਿਆਰ
ਮੈਨੂ ਚੇਤੇ ਆਉਂਦੀ
ਮੈਨੂ ਚੇਤੇ ਆਉਂਦੀ