ਕਾਸ਼ ਕਿਤੇ ਉਹ
ਕਾਸ਼ ਕਿਤੇ ਉਹ
ਕਾਸ਼ ਕਿਤੇ ਉਹ ਮੈਨੂੰ ਕਿਧਰੇ ਮਿਲ ਜਾਵੇ
ਬੜੇ ਪੁੱਛਣੇ ਨੇ ਸਵਾਲ ਤੂੰ ਕਿਉ ਸੀ ਹੱਥ ਛੱਡੇ
ਜੇ ਤੂੰ ਤੁਰਨਾਂ ਨ੍ਹੀ ਸੀ ਮੇਰੀਆ ਪੈੜਾਂ ਤੇ
ਕਿਉ ਬਣਕੇ ਸਾਡੀ ਜਾਨ ਆਪੇ ਗਲ ਘੁੱਟੇ,,
ਕਾਸ਼ ਕਿਤੇ ਉਹ ਮੈਨੂੰ ਕਿਧਰੇ ਮਿਲ ਜਾਵੇ ਬੜੇ ਪੁੱਛਣੇ ਨੇ ਸਵਾਲ ਤੂੰ ਕਿਉ ਸੀ ਹੱਥ ਛੱਡੇ
ਬੜੇ ਪੁੱਛਣੇ ਨੇ ਸਵਾਲ
ਤੂੰ ਕਿਉੰ ਸੀ ਹੱਥ ਛੱਡੇ
ਤੂੰ ਕਿਉੰ ਸੀ ਹੱਥ ਛੱਡੇ
ਮੈਨੂੰ ਨ੍ਹੀ ਪਤਾ ਸੀ ਇਸ਼ਕ ਬੀਮਾਰੀ ਦਾ
ਭੁੱਲਦਾ ਨ੍ਹੀ ਏ ਚੇਤਾ ਸੂਰਤ ਪਿਆਰੀ ਦਾ
ਮੈਨੂੰ ਨਹੀਂ ਪਤਾ ਸੀ ਇਸ਼ਕ ਬੀਮਾਰੀ ਦਾ
ਭੁੱਲਦਾ ਨਹੀਂ ਏ ਚੇਤਾ ਸੂਰਤ ਪਿਆਰੀ ਦਾ
ਜੋਬਨ ਰੁੱਤੇ ਡੰਗੇ ਇਸ਼ਕ ਦਿਆਂ ਨਾਗਾ ਨੇ। ਹੁਣ ਹੱਡੀਂ ਰਚਿਆ ਜ਼ਹਿਰ ਨਾ ਕੋਈ ਵੈਦ ਕੱਢੇ
ਕਾਸ਼ ਕਿਤੇ ਉਹ ਮੈਨੂੰ ਕਿਧਰੇ ਮਿਲ ਜਾਵੇ ਬੜੇ ਪੁੱਛਣੇ ਨੇ ਸਵਾਲ ਤੂੰ ਕਿਉਂ ਸੀ ਹੱਥ ਛੱਡੇ
ਬੜੇ ਪੁੱਛਣੇ ਨੇ ਸਵਾਲ ਤੂੰ ਕਿਉਂ ਸੀ ਹੱਥ ਛੱਡੇ
ਤੂੰ ਕਿਉੰ ਸੀ ਹੱਥ ਛੱਡੇ
ਤੂੰ ਤਾਂ ਕਹਿੰਦੀ ਸੀ ਮੈ ਸਾਥ ਨਿਭਾਉਗੀ
ਦੀਪ ਤੈਨੂੰ ਨਾ ਛੱਡਕੇ ਕਿਧਰੇ ਜਾਊਗੀ
ਤੂੰ ਤਾਂ ਕਹਿੰਦੀ ਸੀ ਮੈ ਸਾਥ ਨਿਭਾਉਗੀ
ਦੀਪ ਤੈਨੂੰ ਨਾ ਛੱਡਕੇ ਕਿਧਰੇ ਜਾਊਗੀ
ਹੁਣ ਕਿੱਥੇ ਗਏ ਉਹ ਵਾਅਦੇ
ਕਿੱਥੇ ਗਏ ਉਹ ਵਾਅਦੇ
ਨੀ ਜੋ ਤੂੰ ਕੀਤੇ ਸੀ
ਆਦਮ ਪਾਲ ਦਾ ਭੁੱਲਕੇ ਰਾਹ ਤੂੰ ਗੈਰਾਂ ਸੰਗ ਵੱਸੇ
ਕਾਸ਼ ਕਿਤੇ ਉਹ ਮੈਨੂੰ ਕਿਧਰੇ ਮਿਲ ਜਾਵੇ ਬੜੇ ਪੁੱਛਣੇ ਨੇ ਸਵਾਲ ਤੂੰ ਕਿਉ ਸੀ ਹੱਥ ਛੱਡੇ
ਬੜੇ ਪੁੱਛਣੇ ਨੇ ਸਵਾਲ ਤੂੰ ਕਿਉੰ ਸੀ ਹੱਥ ਛੱਡੇ
ਤੂੰ ਕਿਉੰ ਸੀ ਹੱਥ ਛੱਡੇ