ਦੀਪ ਆਦਮ ਪਾਲ
ਪੀ ਬੀ ਠਾਈ ਵਾਲ਼ੇ
ਬਾਤ ਦੋਗਲੇ ਤੇ ਦੱਲਿਆਂ ਦੀ ਪਾਉਣ ਲੱਗੇ ਆ
ਮੁੜ ਫ਼ੇਰ ਤੋਂ ਮੈਦਾਨ ਵਿੱਚ ਆਉਣ ਲੱਗੇ ਆ
ਬਾਤ ਦੋਗਲੇ ਤੇ ਦੱਲਿਆਂ ਦੀ ਪਾਉਣ ਲੱਗੇ ਆ
ਮੁੜ ਫ਼ੇਰ ਤੋਂ ਮੈਦਾਨ ਵਿੱਚ ਆਉਣ ਲੱਗੇ ਆ
ਕੀਤੇ ਪਿੱਠ ਉੱਤੇ ਵਾਰ ਜਿਨ੍ਹਾਂ ਭੇਤੀ ਬਣਕੇ
ਨਾਲ਼ ਲਫਜ਼ਾ ਦੇ ਓਹਨਾਂ ਨੂੰ ਮਚਾਉਣ ਲੱਗੇ ਆ
ਸਾਡੀ ਕਾਮਯਾਬੀ ਤੇ ਜੋਂ ਅੰਦਰੋਂ ਨੇ ਮੱਚੇ
ਥਾਂ ਲੱਭਣੀ ਨ੍ਹੀ ਓਹਨਾਂ ਨੂੰ ਖਲੋਂਣ ਨੂੰ
ਜੇਹੜੇ ਮੇਰੇ ਸਾਲ਼ੇ ਕਦੇ ਪਿੱਠ ਸੀ ਦਿਖਾਉਂਦੇ
ਹੁਣ ਫਿਰਦੇ ਉਹ ਗਲ ਨਾਲ ਲਾਉਣ ਨੂੰ
ਜੇਹੜੇ ਮੇਰੇ ਸਾਲ਼ੇ ਕਦੇ ਪਿੱਠ ਸੀ ਦਿਖਾਉਂਦੇ
ਹੁਣ ਫਿਰਦੇ ਨੇ ਗਲ ਨਾਲ ਲਾਉਣ ਨੂੰ
ਹੁਣ ਫਿਰਦੇ ਨੇ ਗਲ ਨਾਲ ਲਾਉਣ ਨੂੰ
ਕੀਤਾ ਜਿੰਨਾ ਤੇ ਯਕੀਨ ਅੱਖਾਂ ਬੰਦ ਕਰਕੇ
ਹੁਣ ਟੱਕਰਾਂ ਗੇ ਚੀਨ ਵਾਲੀ ਕੰਧ ਬਣਕੇ
ਜੇਹੜੀ ਸੋਚਦੀ ਕਤੀੜ ਏਹਨੂੰ ਥੱਲ੍ਹੇ ਲਾਉਣਾ ਏ
ਉਹਨਾਂ ਹਲਕੇ ਹੋਇਆ ਨੂੰ ਮੈਂ ਸੰਗਲ ਪਾਉਣਾ ਏ
ਖਾਧੇ ਲੱਖਾਂ ਨੇ ਘਾਟੇ ਤਾਂ ਵੀ ਚੜਦੀ ਕਲਾਂ
ਚੱਕੀ ਕਲ਼ਮ ਐ ਓਹਨਾ ਨੂੰ ਰਵਾਉਣ ਨੂੰ
ਜੇਹੜੇ ਮੇਰੇ ਸਾਲ਼ੇ ਕਦੇ ਪਿੱਠ ਸੀ ਦਿਖਾਉਂਦੇ
ਹੁਣ ਫਿਰਦੇ ਨੇ ਗਲ ਨਾਲ ਲਾਉਣ ਨੂੰ
ਜੇਹੜੇ ਮੇਰੇ ਸਾਲ਼ੇ ਕਦੇ ਪਿੱਠ ਸੀ ਦਿਖਾਉਂਦੇ
ਹੁਣ ਫਿਰਦੇ ਨੇ ਗਲ ਨਾਲ ਲਾਉਣ ਨੂੰ
ਹੁਣ ਫਿਰਦੇ ਨੇ ਗਲ ਨਾਲ ਲਾਉਣ ਨੂੰ
ਪੂਰੀ ਕਰਕੇ ਤਿਆਰੀ ਅੱਗੇ ਫੇਰ ਆਉਣਾ ਏ
ਜੇਹੜੇ ਨੋਟਾਂ ਸਿਰ ਉੱਡਦੇ ਨੇ ਥੱਲੇ ਲਾਹੁਣਾ ਏ
ਪੂਰੀ ਕਰਕੇ ਤਿਆਰੀ ਅੱਗੇ ਫੇਰ ਆਉਣਾ ਏ
ਜੇਹੜੇ ਨੋਟਾਂ ਸਿਰ ਉੱਡਦੇ ਨੇ ਥੱਲੇ ਲਾਹੁਣਾ ਏ
ਹਿੱਕ ਦੱਲਿਆਂ ਦੀ ਉੱਤੇ ਦੀਵੇ ਵਾਂਗੂੰ ਮੱਚਣਾ
ਅੱਧੀ ਰਾਤ ਨੂੰ ਕਈਆਂ ਨੇ ਡਰ ਡਰ ਉੱਠਣਾ
ਕੱਲ ਜੇਹੜੇ ਸਾਨੂੰ ਦੇਖ਼ ਅੱਖੀਆਂ ਸੀ ਫੇਰਦੇ
ਜਾਣੇ ਤਰਸ ਉਹ ਹੱਥ ਵੀ ਮਿਲਾਉਣ ਨੂੰ
ਜੇਹੜੇ ਮੇਰੇ ਸਾਲ਼ੇ ਕਦੇ ਪਿੱਠ ਸੀ ਦਿਖਾਉਂਦੇ
ਹੁਣ ਫਿਰਦੇ ਨੇ ਓਹ ਗਲ ਨਾਲ ਲਾਉਣ ਨੂੰ
ਜੇਹੜੇ ਮੇਰੇ ਸਾਲ਼ੇ ਕਦੇ ਪਿੱਠ ਸੀ ਦਿਖਾਉਂਦੇ
ਹੁਣ ਫਿਰਦੇ ਨੇ ਗਲ ਨਾਲ ਲਾਉਣ
ਹੁਣ ਫਿਰਦੇ ਨੇ ਗਲ ਨਾਲ ਲਾਉਣ ਨੂੰ
ਕਹਿੰਦੇ ਤੇ ਕਹਾਉਂਦੇ ਜੇਹੜੇ ਖੁੰਢ ਪਾੜਨੇ
ਆਦਮ ਪਾਲੀਏ ਨੇ ਬਿਨਾਂ ਤੇਲ ਤੋਂ ਹੀ ਜਾਲ੍ਹਣੇ
ਕਹਿੰਦੇ ਤੇ ਕਹਾਉਂਦੇ ਜਿਹੜੇ ਖੁੰਢ ਪਾੜਨੇ
ਆਦਮ ਪਾਲੀਏ ਨੇ ਬਿਨਾਂ ਤੇਲ ਤੋਂ ਜਾਲਨੇ
ਮਾੜੇ ਸਮਿਆਂ ਚ ਜਿੰਨਾ ਜਿੰਨਾ ਸਾਥ ਛੱਡਿਆ
ਦੋ ਮੁਹੇਆ ਸੱਪਾਂ ਦੀਪ ਫ਼ੰਨ ਨੱਪਿਆ
ਦਿਲੋਂ ਧੰਨਵਾਦ ਉਸ ਸੱਚੇ ਰੱਬ
ਨੀਤਾ ਖੋਟੀਆਂ ਨੂੰ ਸਬਕ ਸਿਖਾਉਣ ਨੂੰ
ਜੇਹੜੇ ਮੇਰੇ ਸਾਲ਼ੇ ਕਦੇ ਪਿੱਠ ਸੀ ਦਿਖਾਉਂਦੇ
ਹੁਣ ਫਿਰਦੇ ਨੇ ਗਲ ਨਾਲ ਲਾਉਣ ਨੂੰ
ਜੇਹੜੇ ਮੇਰੇ ਸਾਲ਼ੇ ਕਦੇ ਪਿੱਠ ਸੀ ਦਿਖਾਉਂਦੇ
ਹੁਣ ਫਿਰਦੇ ਨੇ ਗਲ ਨਾਲ ਲਾਉਣ ਨੂੰ
ਹੁਣ ਫਿਰਦੇ ਨੇ ਗਲ ਨਾਲ ਲਾਉਣ ਨੂੰ
ਹੁਣ ਫਿਰਦੇ ਨੇ ਗਲ ਨਾਲ ਲਾਉਣ ਨੂੰ