ਕਦੇ ਕਦੇ ਤਾਂ ਚੇਤੇ ਸਾਨੂੰ ਕਰਦੀ ਹੋਵੇਗੀ
ਨਾ ਲਏ ਕੇ ਹੌਂਕਾ ਤਾਂ ਭਰਦੀ ਹੋਵੇਗੀ
ਮਾਹੀ ਦੇ ਰੰਗ ਵਿੱਚ ਹੁਣ ਤਾਂ ਰੰਗ ਗਈ ਹੋਵੇਗੀ
ਦੂਰ ਮੇਰੀਆ ਯਾਦਾਂ ਤੋ ਲੰਘ ਗਈ ਹੋਵੇਗੀ
ਫਿਰ ਵੀ ਕੋਈ ਅੱਥਰੂ ਸਾਡੇ ਨਾ ਦਾ ਨੇਣੀ ਤਾਂ ਭਰਦੀ ਹੋਵੇਗੀ
ਕਦੇ ਕਦੇ ਤਾਂ ਚੇਤੇ ਸਾਨੂੰ ਕਰਦੀ ਤਾਂ ਹੋਵੇਗੀ
ਨਾ ਲਏ ਕੇ ਹੌਂਕਾ ਤਾਂ ਭਰਦੀ ਹੋਵੇਗੀ
ਉਹ ਠੰਡੀਆ ਰਾਤਾ ਸਿਆਲ ਦੀਆ ਜਦ ਮਿਲਦੇ ਹੁੰਦੇ ਸੀ
ਹਾਲ ਸੁਣੋਦੇ ਇਕ ਦੂਜੇ ਨੂੰ ਦਿਲ ਦੇ ਹੁੰਦੇ ਸੀ
ਸਾਡੀ ਬੁੱਕਲ ਚੇਤੇ ਆਉਂਦੀ ਹੋਹੂ ਜਦ ਪਾਲ਼ੇ ਦੇ ਵਿੱਚ ਠਾਰਦੀ ਹੋਵੇਗੀ
ਕਦੇ ਕਦੇ ਤਾਂ ਚੇਤੇ ਸਾਨੂੰ ਕਰਦੀ ਹੋਵੇਗੀ
ਨਾ ਲਏ ਕੇ ਹੌਂਕਾ ਤਾਂ ਭਰਦੀ ਹੋਵੇਗੀ
ਸਭ ਕੁਝ ਮਿਲ ਗਿਆ ਹੋਣਾ ਸੁਹਰੇ ਘਰ ਜਾ ਕੇ ਨੀ
ਮੇਰਾ ਸ਼ੱਲਾ ਨਿਸ਼ਾਨੀ ਵੀ ਸੁੱਟਿਆ ਹੋਵੇਗਾ ਲਾ ਕੇ ਨੀ
ਦਲਜੀਤ ਬਲਿਓਂ ਦੇ ਨਾਂ ਤੋਂ ਵੀ ਹੁਣ ਤਾਂ ਡਰਦੀ ਹੋਵੇਗੀ
ਕਦੇ ਕਦੇ ਤਾਂ ਚੇਤੇ ਸਾਨੂੰ ਕਰਦੀ ਹੋਵੇਗੀ
ਨਾਂ ਲੈਕੇ ਹੌਂਕਾ ਤਾਂ ਭਰਦੀ ਹੋਵੇਗੀ