ਲੋਚਦੇ ਨੇ ਨੈਣ ਦੋਵੇਂ ਤੇਰਾ ਹੀ ਦੀਦਾਰ ਵੇ
ਲਵਾਂ ਤੈਨੂੰ ਦਿਲ ਵਾਲੇ ਸ਼ੀਸ਼ੇ ਚ ਉਤਾਰ ਵੇ
ਲੋਚਦੇ ਨੇ ਨੈਣ......
ਅੱਖ ਖੋਲਾਂ ਤੂੰ ਹੀ ਤੂੰ ਹੋਵੇਂ ਸਾਹਮਣੇ ਤੂੰ ਮੇਰੇ ਵੇ
ਸਾਰਾ ਦਿਨ ਬੋਲ ਸੁਣਾ ਮਿਸ਼ਰੀ ਜੇ ਤੇਰੇ ਵੇ
ਅੱਖ ਖੋਲਾਂ ਤੂੰ ਹੀ ਤੂੰ ਹੋਵੇਂ ਸਾਹਮਣੇ ਤੂੰ ਮੇਰੇ ਵੇ
ਸਾਰਾ ਦਿਨ ਬੋਲ ਸੁਣਾ ਮਿਸ਼ਰੀ ਜੇ ਤੇਰੇ ਵੇ
ਓਝਲ ਨਾ ਹੋਵੀਂ ਤੈਨੂੰ ਕਰਾਂ ਮੈਂ ਪੁਕਾਰ ਵੇ
ਲਵਾਂ ਤੈਨੂੰ ਦਿਲ ਵਾਲੇ ਸ਼ੀਸ਼ੇ ਚ ਉਤਾਰ ਵੇ
ਲੋਚਦੇ ਨੇ ਨੈਣ......
ਖਾਲੀ ਬੁੱਤ ਮੇਰਾ ਤੂੰ ਏਂ ਮੇਰੀ ਜਿੰਦ ਜਾਨ ਵੇ
ਮੰਦਰ ਏ ਦਿਲ ਮੇਰਾ ਤੂੰ ਏਂ ਭਗਵਾਨ ਵੇ
ਖਾਲੀ ਬੁੱਤ ਮੇਰਾ ਤੂੰ ਏਂ ਮੇਰੀ ਜਿੰਦ ਜਾਨ ਵੇ
ਮੰਦਰ ਏ ਦਿਲ ਮੇਰਾ ਤੂੰ ਏਂ ਭਗਵਾਨ ਵੇ
ਪੂਜਾਂ ਤੈਨੂੰ ਮੰਨ ਕੇ ਖੁਦਾ ਦਾ ਅਵਤਾਰ ਵੇ
ਲਵਾਂ ਤੈਨੂੰ ਦਿਲ ਵਾਲੇ ਸ਼ੀਸ਼ੇ ਚ ਉਤਾਰ ਵੇ
ਲੋਚਦੇ ਨੇ ਨੈਣ......
ਆਖੇ ਦਿਲ ਮੇਰਾ ਤੈਨੂੰ ਨੈਣਾਂ ਚ ਛੁਪਾ ਲਵਾਂ
ਜੱਗ ਦੀਆਂ ਨਜ਼ਰਾਂ ਤੋਂ ਤੈਨੂੰ ਮੈਂ ਬਚਾ ਲਵਾਂ
ਆਖੇ ਦਿਲ ਮੇਰਾ ਤੈਨੂੰ ਨੈਣਾਂ ਚ ਛੁਪਾ ਲਵਾਂ
ਜੱਗ ਦੀਆਂ ਨਜ਼ਰਾਂ ਤੋਂ ਤੈਨੂੰ ਮੈਂ ਬਚਾ ਲਵਾਂ
ਹੋਵਾਂ ਮੈਂ ਪ੍ਰੀਤ ਤੇ ਤੂੰ ਮੇਰਾ ਦਿਲਦਾਰ ਵੇ
ਲਵਾਂ ਤੈਨੂੰ ਦਿਲ ਵਾਲੇ ਸ਼ੀਸ਼ੇ ਚ ਉਤਾਰ ਵੇ
ਲੋਚਦੇ ਨੇ ਨੈਣ......