ਸਤਿਗੁਰ ਜੀ, ਵਾਹਿਗੁਰੂ ਜੀ...
ਚਰਨਾਂ ਦੇ ਨਾਲ ਲਾਈ ਰੱਖਣਾ,..
ਵਾਹਿਗੁਰੂ ਜੀ, ਆਪਣੀ ਮੇਹਰ ਬਣਾਈ ਰੱਖਣਾ।
ਤੁਹਾਡੇ ਬਿਨਾਂ ਮੇਰਾ ਕੋਈ ਨਾ ਸਹਾਰਾ ਏ, ਦਾਤਾ ਜੀ। ਮੇਰੇ,..
ਤੁਹਾਡੇ ਬਿਨਾਂ ਮੇਰਾ ਕੋਈ ਨਾ ਸਹਾਰਾ ਏ।..
ਜਦੋਂ ਮਨ ਡੋਲਦਾ, ਤੁਸੀਂ ਹੱਥ ਫੜ ਲੈਂਦੇ,
ਡਿੱਗਦੇ ਹੋਏ ਨੂੰ ਵੀ ਗਲੇ ਨਾਲ ਲਾ ਲੈਂਦੇ।
ਨਾਮ ਦੀ ਦਾਤ ਸਦਾ ਬਖ਼ਸ਼ਦੇ ਰਹਿਣਾ,.
ਆਪਣੇ ਦਰ ਦਾ ਸੇਵਕ ਬਣਾਈ ਰੱਖਣਾ।..
ਸੁੱਖ ਹੋਵੇ ਜਾਂ ਦੁੱਖ, ਤੇਰੀ ਰਜ਼ਾ ਮਿੱਠੀ ਲੱਗੇ,
ਹਰ ਸਾਹ ਵਿੱਚ ਤੇਰਾ ਨਾਮ ਹੀ ਵੱਸੇ।
ਹਉਮੈ ਦਾ ਹਨੇਰਾ ਦੂਰ ਕਰ ਦੇਣਾ,..
ਆਪਣੇ ਨੂਰ ਨਾਲ ਦਿਲ ਰੌਸ਼ਨ ਰੱਖਣਾ।..
ਦੀਪ ਪੱਕੇ ਵਾਲਾ ਦੀ ਬੱਸ ਇੱਕੋ ਹੀ ਅਰਦਾਸ ਸੁਣ ਲਓ ਜੀ..
ਆਪਣੀ ਕਿਰਪਾ ਦਾ ਸਦਾ ਮੀਂਹ ਵਰਸਾਉਂਦੇ ਰਹਿਣਾ ਜੀ..
ਆਖ਼ਰੀ ਸਾਹਤੱਕ ਨਾ ਵਿਛੋੜਾ ਪਾਵੀਂ,,.
ਸਤਿਗੁਰ ਜੀ, ਚਰਨਾਂ ਦੇ ਨਾਲ ਲਾਈ ਰੱਖਣਾ। ਜੀ....